ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਦੀ ਫੀਸ ਮੁਆਫ
ਅਸ਼ੋਕ ਵਰਮਾ
ਬਠਿੰਡਾ,17 ਜੂਨ2021: ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਚੰਡੀਗੜ੍ਹ ਨੇ ਮੈਰਿਟ ਦੇ ਅਧਾਰ ਤੇ ਰਾਜ ਦੇ ਪਾਲੀਟੈਕਨਿਕ ਕਾਲਜਾਂ ਵਿੱਚ ਪੜ੍ਹਦੇ ਚੋਣਵੇਂ ਮੈਰੀਟੋਰੀਅਸ ਅਤੇ ਲੋੜਵੰਦ ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ ਕਰਨ ਅਤੇ ਵਜ਼ੀਫੇ ਦੇਣ ਦੀ ਨੀਤੀ ਤਹਿਤ ਸਰਕਾਰੀ ਪਾਲੀਟੈਕਨੀਕ ਬਠਿੰਡਾ ਦੇ ਵਿਦਿਆਰਥੀਆਂ ੂ ਅਜਿਹੀ ਰਹਤ ਪ੍ਰਦਾਨ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਲਜ ਦੇ ਪੰਜ ਵਿਦਿਆਰਥੀਆਂ ਜਗਰੂਪ ਸਿੰਘ, ਜੁਗਿੰਦਰ ਸਿੰਘ ਸਿਵਲ ਇੰਜੀਨੀਅਰਿੰਗ, ਰਮਨਦੀਪ ਸ਼ਰਮਾਂ ਇਲੈਕਟ੍ਰੀਕਲ ਇੰਜੀਨੀਅਰਿੰਗ: ਅਤੇ ਅਮਨਦੀਪ ਸਿੰਘ ਮਕੈਨੀਕਲ ਇੰਜੀਨੀਅਰਿੰਗ: ਨੂੰ 28617 ਰੁਪਏ ਅਤੇ ਜਤਿਨ ਮਨਚੰਦਾ ਸਿਵਲ ਇੰਜਨੀਅਰਿੰਗ ਨੂੰ 12000 ਰੁਪਏ ਫੀਸ ਮੁਆਫੀ/ਸਕਾਲਰਸ਼ਿਪ ਦਿੱਤਾ ਗਿਆ ਹੈ। ਇਹਨਾਂ ਵਿਦਿਆਰਥੀਆਂ ਨੂੰ ਚੇਅਰਮੈਨ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਚੰਡੀਗੜ੍ਹ ਮਹਿੰਦਰ ਸਿੰਘ ਕੇ.ਪੀ. ਵੀਡੀਓ ਕਾਨਫਰੰਸਿੰਗ ਰਾਹੀਂ ਮਿਤੀ 22ਜੂਨ ਨੂੰ ਚੈੱਕ ਵੰਡਣਗੇ।
ਉਹਨਾਂ ਇਸ ਸਕੀਮ ਅਧੀਨ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਅਤੇ ਇਸ ਤਰ੍ਹਾਂ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿੰਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.5 ਲੱਖ ਤੋਂ ਘੱਟ ਹੈ, ਦੀ ਸਾਰੀ ਫੀਸ ਮੁਆਫ , ਪੱਛੜੀ ਜਾਤੀ ਦੇ ਵਿਦਿਆਰਥੀਆਂ ਜਿੰਨਾਂ ਦੇ ਮਾਪਿਆਂ ਦੀ ਸਲਾਨਾ ਆਮਦਨ ਇੱਕ ਲੱਖ ਤੋਂ ਘੱਟ ਹੈ, ਉਹਨਾਂ ਦੀ ਸਾਰੀ ਫੀਸ ਪੋਸਟ ਮੈਟਿ੍ਰਕ ਵਜ਼ੀਫਾ ਸਕੀਮ ਤਹਿਤ ਸਰਕਾਰ ਵੱਲੋਂ ਵਾਪਿਸ ਕੀਤੀ ਜਾਂਦੀ ਹੈ। ਕਾਲਜ ਵੱਲੋਂ ਸਮੈਸਟਰ ਨਤੀਜਿਆਂ ਦੇ ਅਧਾਰ ਤੇ ਹਰ ਕਲਾਸ ਦੇ 5 ਫੀਸਦੀ ਵਿਦਿਆਰਥੀਆਂ ਦੀ ਪੂਰੀ ਅਤੇ 5 ਫੀਸਦੀ ਵਿਦਿਆਰਥੀਆਂ ਦੀ ਅੱਧੀ ਫੀਸ ਮੁਆਫ ਕੀਤੀ ਜਾਂਦੀ ਹੈ।
ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਵੱਲੋਂ ਅਖਤਿਆਰੀ ਕੋਟਾ ਵਜ਼ੀਫਾ, ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਪੂਰੀ ਫੀਸ ਮੁਆਫ, ਵਜ਼ੀਫਾ ਅਤੇ ਕਿਤਾਬਾਂ ਖ੍ਰੀਦਣ ਲਈ ਗ੍ਰਾਂਟ ਆਦਿ ਦੀ ਵੀ ਸਹੂਲਤ ਹੈ। ਪੰਜਾਬ ਦੇ ਸਰਕਾਰੀ ਪਾਲੀਟੈਕਨਿਕ ਕਾਲਜਾਂ ਵਿੱਚ ਮੁੱਖ ਮੰਤਰੀ ਵਜ਼ੀਫਾ ਯੋਜਨਾ ਅਧੀਨ ਸਾਰੀਆਂ ਕੈਟਾਗਰੀਆਂ ਦੇ ਮੈਰੀਟੋਰੀਅਸ ਵਿਦਿਆਰਥੀ ਜਿੰਨਾਂ ਦੇ ਦਸਵੀਂ-ਬਾਰ੍ਹਵੀਂ ਵਿੱਚੋਂ 60 ਪ੍ਰਤੀਸ਼ਤ ਤੋਂ ਜ਼ਿਆਦਾ ਨੰਬਰ ਹਨ ਉਹਨਾਂ ਦੀ 70 ਤੋਂ 100 ਫੀਸਦੀ ਤੱਕ ਟਿਊਸ਼ਨ ਫੀਸ ਮੁਆਫ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਭਾਰਤ ਸਰਕਾਰਾਂ ਤੋਂ ਇਲਾਵਾ ਭਲਾਈ ਵਿਭਾਗ ਦੀਆਂ ਵੱਖੋ-ਵੱਖਰੀਆਂ ਫੀਸ ਮੁਆਫੀ ਅਤੇ ਵਜ਼ੀਫਾ ਸਕੀਮਾਂ ਇਸ ਕਾਲਜ ਵਿੱਚ ਪੂਰੀ ਤਰ੍ਹਾਂ ਲਾਗੂ ਹਨ। ਉਹਨਾਂ ਤਕਨੀਕੀ ਸਿੱਖਿਆ ਦੇ ਡਿਪਲੋਮਾ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨਾਂ ਨੂੰ ਦਾਖਲਾ ਲੈ ਕੇ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਦੀ ਅਪੀਲ ਕੀਤੀ ।