ਕੀ ਕੈਪਟਨ ਅਮਰਿੰਦਰ ਤੇ ਪਰਤਾਪ ਬਾਜਵਾ ਦੀ ਹੋਈ ਗੁਪਤ ਮਿਲਣੀ ?
ਚੰਡੀਗੜ੍ਹ 18 ਜੂਨ,2021: ਪੰਜਾਬ ਕਾਂਗਰਸ ਅੰਦਰ ਚੱਲ ਰਹੀ ਖੂਬ ਖਾਨਾ -ਜੰਗੀ ਦੌਰਾਨ ਇਹ ਉੱਡਦੀ ਖਬਰ ਮਿਲੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਬਾਜਵਾ ਦੇ ਵਿਚਕਾਰ ਮਿਲਣੀ ਹੋਈ ਹੈ ਜਿਸ ਦਾ ਮੰਤਵ ਗਿੱਲੇ -ਸ਼ਿਕਵੇ ਦੂਰ ਕਰਨਾ ਤੇ ਸੁਲ੍ਹਾ ਸਫਾਈ ਕਰਨਾ ਸੀ . ਇਹ ਖ਼ਬਰ ਇਕ ਵੈਬ ਚੈਨਲ ਦੇ ਚੰਡੀਗੜ੍ਹ ਦੇ ਰਿਪਰੋਟਰ ਵੱਲੋਂ ਦਿੱਤੀ ਗਈ ਹੈ।
ਰਿਪੋਰਟਰ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਬਾਜਵਾ ਦੇ ਘਰ ਖੁਦ ਜਾ ਕੇ ਮੁਲਾਕਾਤ ਕੀਤੀ। ਦੋਵਾਂ ਵਿਚਕਾਰ ਮੁਲਾਕਾਤ ਲਈ ਐਮ ਪੀ ਪ੍ਰਨੀਤ ਕੌਰ ਤੇ ਜਸਬੀਰ ਡਿੰਪਾ ਦੀਆਂ ਕੋਸ਼ਿਸ਼ਾਂ ਦਾ ਵੱਡਾ ਯੋਗਦਾਨ ਦੱਸਿਆ ਗਿਆ ਹੈ ।
ਇਹ ਮੁਲਾਕਾਤ ਕਿਹੜੀ ਤਾਰੀਖ ਨੂੰ ਅਤੇ ਕਿੰਨੇ ਵਜੇ ਹੋਈ ? ਉਸ ਵੇਲੇ ਉਨ੍ਹਾਂ ਦੇ ਨਾਲ ਕੌਣ ਕੌਣ ਸਨ , ਇਹ ਵੇਰਵਾ ਨਹੀਂ ਦਿੱਤਾ ਗਿਆ ।
ਦੇਰ ਰਾਤੀਂ ਨਸ਼ਰ ਹੋਈ ਕਰਨ ਇਸ ਖਬਰ ਦੀ ਕਿਸੇ ਪਾਸਿਓਂ ਪੁਸ਼ਟੀ ਨਹੀਂ ਹੋ ਸਕੀ।
ਪਰ ਸਵੇਰਸਾਰ ਪਰਤਾਪ ਸਿੰਘ ਬਾਜਵਾ ਨੇ ਅਜਿਹੀ ਕਿਸੇ ਮੁਲਾਕਾਤ ਤੋਂ ਸਾਫ ਇਨਕਾਰ ਕੀਤਾ ਹੈ .
ਸਭ ਨੂੰ ਪਤਾ ਹੈ ਕੀ ਦੋਵੇਂ ਸਿਆਸੀ ਸ਼ਰੀਕ ਹਨ ਅਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਨਹੀਂ ਗੁਆਉਂਦੇ।