ਕੰਬੋਜ ਦੇ ਯਤਨਾਂ ਸਦਕਾ ਪਟੇਲ ਕਾਲਜ 'ਚ ਲਗਾਇਆ ਤਿੰਨ ਦਿਨਾਂ ਮੁਫ਼ਤ ਮੈਗਾ ਟੀਕਾ ਕਰਨ ਕੈਂਪ
ਕੁਲਵੰਤ ਸਿੰਘ ਬੱਬੂ
-ਪ੍ਰੋ.ਬਲਜਿੰਦਰ ਸਿੰਘ ਡੀਨ ਮੀਡੀਆ ਐਂਡ ਪਬਲੀਸਿਟੀ ਨੇ ਲਗਵਾਈ ਵੈਕਸੀਨ
- ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਦੀ ਇਲਾਕਾ ਵਾਸੀਆਂ ਨੇ ਕੀਤੀ ਸੰਲਾਘਾਂ
ਰਾਜਪੁਰਾ, 18 ਜੂਨ 2021 - ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵੱਲੋਂ ਮਾਨਵਤਾ ਤੇ ਸਮਾਜ ਭਲਾਈ ਦੇ ਉਦੇਸ਼ ਨੂੰ ਸਮਰਪਿਤ ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਸਰਕਾਰ ਦੀ ਟੀਕਾ ਕਰਨ ਮੁਹਿੰਮ ਤਹਿਤ ਕਾਲਜ ਸਟਾਫ਼, ਵਿਦਿਆਰਥੀਆਂ ਤੇ ਇਲਾਕਾ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹਲਕਾ ਵਿਧਾਇਕ ਤੇ ਚੀਫ ਵਿਪ ਪੰਜਾਬ ਸਰਕਾਰ ਸ. ਹਰਦਿਆਲ ਸਿੰਘ ਕੰਬੋਜ ਦੇ ਯਤਨਾਂ ਸਦਕਾ ਤਿੰਨ ਦਿਨਾਂ ਮੁਫ਼ਤ ਮੈਗਾ ਕੋਰੋਨਾ ਰੋਕੂ ਟੀਕਾ ਕਰਨ ਕੈਂਪ ਲਗਾਇਆ ਗਿਆ।
ਜਿਸ ਦੌਰਾਨ ਡੀਨ ਮੀਡੀਆ ਐਂਡ ਪਬਲੀਸਿਟੀ ਤੇ ਨੋਡਲ ਅਫਸਰ ਪ੍ਰੋਫੈਸਰ ਬਲਜਿੰਦਰ ਸਿੰਘ ਗਿੱਲ ਦੇ ਟੀਕਾ ਕਰਨ ਸਮੇਂ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਨੇ ਦੱਸਿਆ ਕਿ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ ਵਾਈਸ ਚੇਅਰਮੈਨ ਪੀ ਆਰ ਟੀ ਸੀ ਪੰਜਾਬ, ਵਾਈਸ ਪ੍ਰਧਾਨ ਸ਼੍ਰੀ ਰਾਜੇਸ਼ ਆਨੰਦ, ਜਰਨਲ ਸੈਕਟਰੀ ਸ਼੍ਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ ਤੇ ਸੈਕਟਰੀ ਸ਼੍ਰੀ ਵਿਨੇ ਕੁਮਾਰ ਵਾਈਸ ਚੇਅਰਮੈਨ ਪੈਪਸੂ ਬੋਰਡ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਕੋਵਿਡ ਵੈਕਸੀਨੇਸ਼ਨ ਕੈੰਪ 'ਚ ਭਾਗ ਲੈਣ ਵਾਲੇ ਇਲਾਕੇ ਦੇ 18 ਤੋਂ 45 ਸਾਲ ਵਰਗ ਦੇ ਨਿਵਾਸੀਆਂ ਲਈ ਆਰਾਮ ਦਾਇਕ ਤੇ ਹਵਾਦਾਰ ਬੈਠਣ ਦਾ ਪ੍ਰਬੰਧ, ਪੀਣ ਵਾਲਾ ਪਾਣੀ ਅਤੇ ਸਾਫ਼-ਸਫ਼ਾਈ ਸਮੇਤ ਵੱਖ ਵੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਜਿਸ ਦੀ ਸਮੁੱਚੇ ਇਲਾਕੇ ਵਾਸੀਆਂ ਨੇ ਪ੍ਰਸ਼ੰਸਾ ਵੀ ਕੀਤੀ।
ਜਦਕਿ ਡਾਇਰੈਕਟਰ ਡਾ. ਸੁਖਬੀਰ ਸਿੰਘ ਥਿੰਦ ਨੇ ਤਿੰਨ ਦਿਨਾਂ ਕੋਵਿਡ-19 ਵੈਕਸੀਨੇਸ਼ਨ ਕੈੰਪ ਲਈ ਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਦਾ ਧੰਨਵਾਦ ਕੀਤਾ। ਜਦ ਕਿ ਵੈਕਸੀਨ ਲਗਵਾਉਣ ਪਿੱਛੋਂ ਪ੍ਰੋ.ਬਲਜਿੰਦਰ ਸਿੰਘ ਗਿੱਲ ਨੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਮੁਫ਼ਤ ਜਾਰੀ ਟੀਕਾਕਰਨ ਮੁਹਿੰਮ ਨਾਲ ਜੁੁੜ ਕੇ ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਆਪਣਾ ਫ਼ਰਜ਼ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ. ਰਾਜੀਵ ਬਾਹੀਆ ਰਜਿਸਟਰਾਰ, ਪ੍ਰੋ. ਜੈਦੀਪ ਸਿੰਘ ਐਨਸੀਸੀ ਅਫ਼ਸਰ ਤੇ ਡੀਨ, ਪ੍ਰੋ. ਰਮਨਦੀਪ ਸਿੰਘ ਸੋਢੀ ਨੋਡਲ ਅਫ਼ਸਰ, ਮੈਡੀਕਲ ਡਾਕਟਰ ਮੈਡਮ ਪੂਜਾ, ਮੈਡਮ ਰੀਨਾ, ਮੈਡਮ ਰਾਜਵਿੰਦਰ ਕੌਰ, ਪੁਨੀਤ ਕੁਮਾਰ ਅਤੇ ਕੁਲਦੀਪ ਸਿੰਘ ਹਾਜ਼ਰ ਸਨ।