ਐਮ ਐਲ ਏਜ਼ ਦੇ ਪੁੱਤਾਂ ਨੂੰ ਨੌਕਰੀਆਂ ਅਤੇ ਅਫ਼ਸਰਾਂ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਨੇ ਕੀਤਾ ਵੱਡਾ ਜਵਾਬੀ ਐਲਾਨ
ਅਮਰਿੰਦਰ ਨੇ ਦਿੱਤਾ ਅੰਦਰਲੇ ਅਤੇ ਬਾਹਰਲੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ - ਕਿਹਾ ਨਾ ਹੀ ਨੌਕਰੀਆਂ ਦਾ ਫ਼ੈਸਲਾ ਪਲਟੇਗਾ ,ਨਾ ਹੀ ਕੋਈ ਅਫ਼ਸਰ ਹਟੇਗਾ
ਚੰਡੀਗੜ੍ਹ , 19 ਜੂਨ, 2021: ਐਮ ਐਲ ਏਜ਼ ਦੇ ਪੁੱਤਾਂ ਨੂੰ ਨੌਕਰੀਆਂ ਦੇਣ ਦੇ ਰੇੜਕੇ ਬਾਰੇ ਪੰਜਾਬ ਕਾਂਗਰਸ ਦੇ ਅੰਦਰੋਂ ਹੋਏ ਤਿੱਖੇ ਵਿਰੋਧ ਅਤੇ ਵਿਰੋਧੀ ਧਿਰ ਵੱਲੋਂ ਕੀਤੇ ਤਿੱਖੇ ਹਮਲਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ . ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਸਾਰੇ ਆਲੋਚਕਾਂ ਨੂੰ ਠੋਕਵਾਂ ਜਵਾਬ ਦਿੰਦੇ ਹੋਏ ਕੈਪਟਨ ਨੇ ਸਪਸ਼ਟ ਐਲਾਨ ਕੀਤਾ ਹੈ ਕਿ ਨਾ ਹੀ ਐਮ ਐਲ ਏਜ਼ ਦੇ ਪੁੱਤਾਂ ਨੂੰ ਨੌਕਰੀਆਂ ਦੇਣ ਦਾ ਨਿਰਨਾ ਵਾਪਸ ਲਿਆ ਜਾਵੇਗਾ ਅਤੇ ਨਾ ਹੀ ਸਰਕਾਰ ਵਿਚ ਤਾਇਨਾਤ ਕੋਈ ਮੌਜੂਦਾ ਜਾਂ ਰਿਟਾਇਰਡ ਅਫ਼ਸਰ ਹਟਾਇਆ ਜਾਵੇਗਾ .
ਅੱਜ ਦੇਰ ਰਾਤੀਂ ਕੀਤੇ ਆਪਣੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਰਾਹੀਂ ਕੀਤੇ ਟਵੀਟ ਵਿਚ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕੁਝ ਲੋਕ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਮੁੱਦੇ ਨੂੰ ਸਿਆਸੀ ਰੰਗਤ ਦੇ ਰਹੇ ਹਨ . ਉਨ੍ਹਾਂ ਸਪਸ਼ਟ ਕੀਤਾ ਕਿ ਇਸ ਫ਼ੈਸਲੇ ਨੂੰ ਵਾਪਸ ਲੈਣ ( rescind ) ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ .
ਇਸ ਤਰ੍ਹਾਂ ਪ੍ਰਤਾਪ ਬਾਜਵਾ ਅਤੇ ਕੁਝ ਹੋਰਨਾਂ ਵੱਲੋਂ ਉੱਚ ਅਹੁਦਿਆਂ ਤੇ ਲਾਏ ਗਏ ਮੌਜੂਦਾ ਤੇ ਸੇਵਾ ਮੁਕਤ ਅਫ਼ਸਰਾਂ ( ਏ ਜੀ ਨੰਦਾ ਸਮੇਤ ) ਨੂੰ ਹਟਾਉਣ ਬਾਰੇ ਕੀਤੀ ਗਈ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਇੱਕ ਵੱਖਰੇ ਟਵੀਟ ਵਿਚ ਕੈਪਟਨ ਨੇ ਕਿਹਾ ਕਿ ਉਹ ਸਿਆਸੀ ਦਬਾਅ ਹੇਠ ਕਿਉਂ ਕਿਸੇ ਅਫ਼ਸਰ ਨੂੰ ਹਟਾਉਣ ਜਦੋਂ ਕਿ ਉਹ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ .
Kuljit Nagra Speaks: https://fb.watch/6dWiry8Mgc/