ਸਿੱਧੂ ਤੇ ਕੈਪਟਨ ਵਿਚਕਾਰ ਡੈਡਲੌਕ ਕਾਇਮ,ਮੀਟਿੰਗ ਦਾ ਕੋਈ ਸਮਾਂ ਨਹੀਂ ਹੋਇਆ ਤੈਅ
ਚੰਡੀਗੜ੍ਹ,20 ਜੁਲਾਈ,2021 : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਿਚਕਾਰ ਡੈਡਲੌਕ ਤਾਂ ਕਾਇਮ ਹੈ ਹੀ ਪਰ ਹੁਣ ਨਵਜੋਤ ਸਿੱਧੂ ਦੇ ਵਿਰੋਧ ਵਿੱਚ ਕੈਪਟਨ ਖੁੱਲ੍ਹ ਕੇ ਅਤੇ ਸਿੱਧੇ ਤੌਰ ਤੇ ਮੈਦਾਨ 'ਚ ਆ ਗਏ ਹਨ । ਉਨ੍ਹਾਂ ਚੁਣੌਤੀ ਭਰੇ ਲਹਿਜੇ 'ਚ ਇਹ ਸਪਸ਼ਟ ਐਲਾਨ ਕਰ ਦਿੱਤਾ ਹੈ ਕੀ ਜਿੰਨਾਂ ਚਿਰ ਸਿੱਧੂ ਉਨ੍ਹਾਂ ਦੀ ਕਿਰਦਾਰਕੁਸ਼ੀ ਵਾਲੇ ਸੋਸ਼ਲ ਮੀਡੀਆ ਹਮਲਿਆਂ ਲਈ ਮਾਫ਼ੀ ਨਹੀਂ ਮੰਗਦੇ , ਉਨਾਂ ਚਿਰ ਓਹ ਸਿੱਧੂ ਨੂੰ ਨਹੀਂ ਮਿਲਣਗੇ । ਇਹ ਐਲਾਨ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਰਾਹੀਂ ਕੀਤਾ ਗਿਆ ਹੈ । ਇਹ ਪਹਿਲੀ ਵਾਰ ਹੈ ਜਦੋਂ ਆਨ ਦੀ ਰਿਕਾਰਡ ਕੈਪਟਨ ਨੇ ਆਪਣੀ ਇਸ ਸ਼ਰਤ ਦਾ ਇਜ਼ਹਾਰ ਕੀਤਾ ਹੈ । ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਹਰੀਸ਼ ਰਾਵਤ ਨਾਲ ਮੀਟਿੰਗ ਵਾਲੇ ਦਿਨ ਇਹ ਸ਼ਰਤ ਚੋਣਵੇਂ ਮੀਡੀਆ ਰਾਹੀਂ ਲੀਕ ਕੀਤੀ ਗਈ ਸੀ ਪਰ ਅੱਜ ਖੁੱਲ੍ਹੇ ਆਮ ਇਹ ਸ਼ਰਤ ਨਸ਼ਰ ਕੀਤੀ ਗਈ ਹੈ.
ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਦੋਵਾਂ ਲੀਡਰਾਂ ਵਿਚਾਲੇ ਮੀਟਿੰਗ ਦਾ ਕੋਈ ਵੀ ਸਮਾਂ ਤੈਅ ਨਹੀਂ ਹੋਇਆ।ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵੱਲੋਂ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਗਿਆ ਹੈ ਕਿ ਸਿੱਧੂ ਨੇ ਕੈਪਟਨ ਤੋਂ ਮੀਟਿੰਗ ਦਾ ਸਮਾਂ ਮੰਗਿਆ ਹੈ । ਇਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮੁੱਖ ਮੰਤਰੀ ਸਿੱਧੂ ਅੱਗੇ ਰੱਖੀ ਆਪਣੀ ਇਸ ਸ਼ਰਤ ਤੇ ਕਾਇਮ ਨੇ ਕੀ ਓਹ ਮੁੱਖ ਮੰਤਰੀ ਦੀ ਕਿਰਦਾਰਕੁਸ਼ੀ ਵਾਲੇ ਟਵੀਟਸ ਲਈ ਜਨਤਕ ਤੌਰ ਤੇ ਮਾਫ਼ੀ ਮੰਗਣ .
Reports of @sherryontop seeking time to meet @capt_amarinder are totally false. No time has been sought whatsoever. No change in stance... CM won’t meet #NavjotSinghSidhu till he publicly apologises for his personally derogatory social media attacks against him. pic.twitter.com/VBvGzUsZe6
— Raveen Thukral (@RT_MediaAdvPBCM) July 20, 2021