Photo Source: ANI
ਪੰਜਾਬ ਤੇ ਹਰਿਆਣਾ ਲਈ ਐਨਆਈਏ ਦਾ ਵਿਸ਼ੇਸ਼ ਸਰਕਾਰੀ ਵਕੀਲ ਲਾਇਆ ਗਿਆ
ਨਵੀਂ ਦਿੱਲੀ, 21 ਜੁਲਾਈ, 2021- ਗ੍ਰਹਿ ਮੰਤਰਾਲੇ (ਐਮ.ਐਚ.ਏ.) ਨੇ ਸੀਨੀਅਰ ਵਕੀਲ ਗਗਨਦੀਪ ਸਿੰਘ ਵਾਸੂ ਨੂੰ ਸਪੈਸ਼ਲ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਵੱਲੋਂ ਪੰਜਾਬ (ਮੁਹਾਲੀ) ਅਤੇ ਹਰਿਆਣਾ (ਪੰਚਕੁਲਾ) ਦੀਆਂ ਅਦਾਲਤਾਂ ਲਈ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਗਿਆ ਹੈ।
ਵਾਸੂ ਨੂੰ ਅਗਲੇ ਤਿੰਨ ਸਾਲਾਂ ਲਈ ਨਵੀਆਂ ਜ਼ਿੰਮੇਵਾਰੀ ਦਾ ਚਾਰਜ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਵਾਸੂ, ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਖੇਤਰ ਵਿੱਚ ਕਾਨੂੰਨ ਦੁਆਰਾ ਸਥਾਪਤ ਐਨਆਈਏ ਵਿਸ਼ੇਸ਼ ਅਦਾਲਤ ਅਤੇ ਹਾਈ ਕੋਰਟ ਤੋਂ ਇਲਾਵਾ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਐਨਆਈਏ ਦੀ ਨੁਮਾਇੰਦਗੀ ਕਰਨਗੇ।