ਸਵਰਗੀ ਜਥੇਦਾਰ ਤਲਵੰਡੀ ਦੀ ਪਤਨੀ ਸਰਦਾਰਨੀ ਮਹਿੰਦਰ ਕੌਰ ਦੀ ਹਾਲਤ ਗੰਭੀਰ-- ਪੀ.ਜੀ.ਆਈ ਚੰਡੀਗੜ੍ਹ 'ਚ ਜ਼ੇਰੇ ਇਲਾਜ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ,25 ਜੁਲਾਈ 2021, ਮਰਹੂਮ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਸਰਦਾਰਨੀ ਮਹਿੰਦਰ ਕੌਰ ਜੋ ਕਿ ਕਈ ਦਿਨਾ ਤੋਂ ਪੀ.ਜੀ.ਆਈ ਚੰਡੀਗੜ੍ਹ 'ਚ ਇਲਾਜ ਲਈ ਦਾਖਲ ਸਨ ਦੀ ਹਾਲਤ ਅੱਜ ਹੋਰ ਗੰਭੀਰ ਗਈ।ਮਾਤਾ ਮਹਿੰਦਰ ਕੌਰ ਦੇ ਬੇਟੇ ਅਤੇ ਸਾਬਕਾ ਐਮ ਐਲ ਏ ਸਰਦਾਰ ਰਣਜੀਤ ਸਿੰਘ ਤਲਵੰਡੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਤੋਂ ਉਨਾਂ ਨੂੰ ਵੈਂਟੀਲੇਟਰ ਜ਼ਰੀਏ ਸਾਹ ਦਿਵਾਇਆ ਜਾ ਰਿਹਾ ਹੈ।
ਜ਼ਿਕਰ ਲਾਇਕ ਹੈ ਕਿ ਪੰਜਾਬ ਸਰਕਾਰ ਵੱਲੋਂ ਮਾਤਾ ਮਹਿੰਦਰ ਕੌਰ ਨੂੰ ਇਕ ਕੈਬਨਿਟ ਵਜ਼ੀਰ ਵਾਲ਼ੀਆਂ ਸਹੂਲਤਾਂ ਦੇ ਕੇ ਸਨਮਾਨਿਆਂ ਹੋਇਆ ਹੈ।ਉਹਨਾਂ ਦੇ ਪਤੀ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ , ਪੰਜਾਬ ਦੇ ਵਜ਼ੀਰ ,ਮੈਂਬਰ ਲੋਕ ਸਭਾ ਤੇ ਮੈਂਬਰ ਰਾਜ ਸਭਾ ਵੀ ਰਹੇ ਸਨ।