ਬੇਅਦਬੀ ਮਾਮਲਿਆਂ 'ਤੇ ਜਥੇਦਾਰ ਅਕਾਲ ਤਖ਼ਤ ਨੇ ਸੱਦੀ ਮੀਟਿੰਗ - ਸਾਬਕਾ ਐਸ.ਆਈ.ਟੀ. ਚੀਫ ਨੂੰ ਵੀ ਸੱਦਾ
ਅੰਮ੍ਰਿਤਸਰ, 26 ਜੁਲਾਈ 2021 - ਬੇਅਦਬੀ ਮਾਮਲਿਆਂ 'ਤੇ ਜਥੇਦਾਰ ਸ੍ਰੀ ਅਖਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਅਕਾਲ ਤਖਤ ਸਾਹਿਬ 'ਚ ਮੀਟਿੰਗ ਸੱਦੀ ਹੈ, ਜਿਸ 'ਚ ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਅਤੇ ਐਸ.ਆਈ.ਟੀ ਦੇ ਸਾਬਕਾ ਮੁਖੀ ਰਣਬੀਰ ਖੱਟੜਾ ਨੂੰ ਵੀ ਸੱਦਾ ਦਿੱਤਾੲ ਗਿਆ ਹੈ। ਸੋਮਵਾਰ ਸਵੇਰੇ 11 ਵਜੇ ਇਹ ਮੀਟਿੰਗ ਹੋਏਗੀ। ਇਸ ਮੀਟਿੰਗ ਦਾ ਮੁੱਖ ਅਜੰਡਾ ਪੰਜਾਬ ਅਤੇ ਹੋਰਨਾਂ ਸੂਬਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਬਾਰੇ ਗੰਭੀਰਤਾ ਨਾਲ ਵਿਚਾਰਿਆ ਅਤੇ ਸੁਝਾਅ ਲਏ ਜਾਣਗੇ।
ਖਬਰ ਇਹ ਵੀ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਵੀ ਇਸ ਮੀਟਿੰਗ 'ਚ ਚਰਚਾ ਹੋਏਗੀ।