ਲੁਧਿਆਣਾ 26 ਜੁਲਾਈ 2021: ਲੋਕ ਇਨਸਾਫ ਪਾਰਟੀ ਦੇ ਮਹਿਲਾ ਵਿੰਗ ਦੀਆ ਆਗੂਆ ਨੇ ਵਿਸ਼ੇਸ਼ ਪੱਤਰਕਾਰਾ ਨਾਲ ਗੱਲਬਾਤ ਕਰਦੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਿਆਸੀ ਤੌਰ ਤੇ ਬਦਨਾਮ ਕਰਨ ਲਈ ਸਮੇ ਸਮੇ ਤੇ ਕੋਝੀਆ ਚਾਲਾ ਚੱਲੀਆ ਜਾਦੀਆ ਹਨ ਜਿਸ ਵਿਚ ਵਿਰੋਧੀ ਆਗੂਆ ਨੂੰ ਕਦੇ ਵੀ ਸਫਲਤਾ ਹਾਸਲ ਨਹੀ ਹੋਈ।ਮਹਿਲਾ ਆਗੂਆ ਨੇ ਕਿਹਾ ਕਿ ਵਿਧਾਨ ਸਭਾ ਦੀਆ ਚੋਣਾ ਨੇੜੇ ਆਉਦੀਆ ਦੇਖ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆ ਵੱਲੋ ਸ. ਬੈਂਸ ਨੂੰ ਬਦਨਾਮ ਕਰਨ ਲਈ ਹੁਣ ਤੋਂ ਹੀ ਚੂੜੀਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ।ਇਸ ਵਿਚ ਵੀ ਉਹਨਾ ਨੂੰ ਸਫਲਤਾ ਨਹੀ ਮਿਲੀ। ਉਹਨਾਂ ਕਿਹਾ ਕਿ ਸ. ਬੈਂਸ ਹਮੇਸ਼ਾ ਪੰਜਾਬ ਦੇ ਦਲਿਤ, ਗਰੀਬ ਤੇ ਆਮ ਲੋਕਾਂ ਦੇ ਹੱਕਾਂ ਦੀ ਆਵਾਜ ਨੂੰ ਬੁਲੰਦ ਕਰਨ ਲਈ ਵਿਧਾਨ ਸਭਾ ਵਿਚ ਆਵਾਜ ਚੁੱਕਦੇ ਆ ਰਹੇ ਹਨ। ਵਿਰੋਧੀ ਆਗੂਆ ਵੱਲੋ ਜਮੀਨੀ ਪੱਧਰ ਤੇ ਜੂੜੇ ਸ. ਬੈਂਸ ਨੂੰ ਬਦਨਾਮ ਕਰਨ ਲਈ ਨਵੀਂ ਅਤੇ ਕੌਝੀ ਚਾਲ ਚੱਲੀ ਜਾ ਰਹੀ ਹੈ।ਮਹਿਲਾ ਆਗੂਆ ਨੇ ਕਿਹਾ ਕਿ ਸਿਆਸੀ ਆਗੂਆ ਵੱਲੋ ਸ. ਬੈਂਸ ਨੂੰ ਨਹੀ ਸਗੋਂ ਲੋਕਾਂ ਦੀ ਆਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਮਹਿਲਾ ਆਗੂਆ ਨੇ ਕਿਹਾ ਕਿ ਲੋਕ ਸਭ ਜਾਣਦੇ ਹਨ ਅਤੇ ਅਤੇ ਵੋਟਾ ਨੇੜੇ ਆਉਦੀਆ ਦੇਖ ਇਸ ਵਾਰ ਵੀ ਵੋਟਾਂ ਬਟੌਰਨ ਲਈ ਅਜਿਹੇ ਹੱਥਕੰਢੇ ਅਪਣਾਏ ਜਾ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਇਸ ਨਾਲ ਸਸਤੀ ਸ਼ੋਹਰਤ ਬਟੌਰਨਾ ਚਾਹੁੰਦੀਆ ਹਨ।ਜਿਸ ਵਿਚ ਉਹ ਕਦੇ ਵੀ ਕਾਮਯਾਬ ਨਹੀ ਹੋ ਸਕਣਗੀਆ। ਉਹਨਾਂ ਕਿਹਾ ਕਿ ਚੰਦ ਉਪਰ ਥੁੱਕਣ ਨਾਲ ਚੰਦ ਤੇ ਕਦੇ ਵੀ ਦਾਂਗ ਨਹੀ ਲੱਗ ਜਾਂਦਾ। ਆਗੂਆਂ ਨੇ ਕਿਹਾ ਕਿ ਸਾਨੂੰ ਮਾਣਯੋਗ ਅਦਾਲਤ ਤੇ ਪੂਰਨ ਵਿਸ਼ਵਾਸ਼ ਹੈ ਕਿ ਉਹ ਪਹਿਲਾ ਦੀ ਤਰਾ ਸਰਕਾਰਾ ਵੱਲੋ ਪਾਏ ਝੂਠੇ ਕੇਸਾਂ ਦੀ ਤਰਾ ਇਸ ਕੇਸ ਵਿਚੋ ਵੀ ਬਾ-ਇੱਜਤ ਬਰੀ ਹੋਣਗੇ। ਇਸ ਮੌਕੇ ਤੇ ਗੁਰਬਚਨ ਕੌਰ, ਅਮਰਜੀਤ ਕੌਰ ਬੱਗਾ, ਸੁਖਵੰਤ ਕੌਰ, ਵੀਮਲ ਗਿੱਲ, ਸੁਨੀਤਾ ਗਿੱਲ, ਕਮਲਜੀਤ ਕੌਰ, ਬਲਵਿੰਦਰ ਕੌਰ, ਸੋਨੀ ਮੈਹਰਾ, ਵਿੱਦਿਆ ਰਾਣੀ, ਪਵ੍ਰੀਨ ਕੌਰ ਆਦਿ ਹਾਜਰ ਸਨ।