ਜਾਸੂਸੀ ਮਾਮਲੇ ਚ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ: ਜਗਦੀਪ ਸਿੰਘ
ਚੰਡੀਗੜ੍ਹ, 26 ਜੁਲਾਈ 2021 - ਅੱਜ ਨਾਰਦਨ ਰੇਲਵੇ ਮੈੱਨਜ਼ ਯੂਨੀਅਨ ਸਰਹਿੰਦ ਬ੍ਰਾਂਚ ਦੇ ਰਾਜਪੁਰਾ ਸੈਕਸ਼ਨ ਵਿਚ ਕੇਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਧਰਨੇ ਦੀ ਅਗਵਾਈ ਅੰਬਾਲਾ ਮੰਡਲ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਕਾਹਲੋਂ ਤੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਕੀਤੀ। ਇਸ ਮੌਕੇ ਬੋਲਦਿਆਂ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੇ ਸੰਵਿਧਾਨਕ ਹੱਕਾਂ ਨਾਲ ਛੇੜਛਾੜ ਕਰਨਾ ਬਹੁਤ ਨਿੰਦਣਯੋਗ ਗੱਲ ਹੈ।ਪਿਛਲੇ ਦਿਨੀਂ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਦੇ ਤੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੇ ਜਰਨਲ ਸੱਕਤਰ ਸ਼ਿਵ ਗੋਪਾਲ ਮਿਸ਼ਰਾ ਦੇ ਫੋਨ ਟੈਪਿੰਗ ਦਾ ਮਾਮਲਾ ਸਾਹਮਣੇ ਆਇਆ।ਇਹ ਲੋਕਤੰਤਰ ਸੁਰੱਖਿਆ ਅਤੇ ਨਿਆਂਪਾਲਕਾ ਉੱਪਰ ਹਮਲਾ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ।ਭਾਰਤੀ ਸੰਵਿਧਾਨ ਦੇ ਸਾਰੇ ਨਾਗਰਿਕਾਂ ਨੂੰ ਨਿੱਜਤਾ ਦਾ ਅਧਿਕਾਰ ਦਿੱਤਾ ਗਿਆ ਹੈ ।ਕੇਦਰ ਸਰਕਾਰ ਮਜਦੂਰਾ ਦੀ ਆਵਾਜ ਦਬਉਣਾ ਚਾਹੀਦੀ ਹੈ।ਇਸ ਲਈ ਅਜਿਹੇ ਕੰਮ ਕਰ ਰਹੀ ਹੈ।ਅਸੀ ਸਾਰੇ ਕੇਦਰ ਸਰਕਾਰ ਦੇ ਜਾਸੂਸੀ ਮਾਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।ਇਸ ਮੌਕੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਇਆਂ ਲਾਮਬੰਦ ਹੋਣਾ ਪਵੇਗਾ ਅਤੇ ਸਰਕਾਰ ਦੀਆਂ ਚਾਲਾਂ ਨੂੰ ਸਮਝਦੇ ਹੋਏ ਆਲ ਇੰਡੀਆ ਰੇਲਵੇਮੈੱਨ ਫੈਡਰੇਸ਼ਨ ਦੀ ਸੋਚੀ ਤੇ ਚੱਲਣ ਦੀ ਜ਼ਰੂਰਤ ਹੈ ਇਸ ਮੌਕੇ ਰਾਮ ਸਲੇਸ਼ ਮਾਂਝੀ, ਮਨਜੀਤ ਸਿੰਘ,ਉਪਿੰਦਰ ਕੁਮਾਰ,ਪਰਮਜੀਤ ਸਿੰਘ,ਮਹਿੰਦਰ ਪਾਸਵਾਨ,ਕ੍ਰਿਸ਼ਨ ਸਿੰਘ,ਸਰਵਾਨ ਸਿੰਘ,ਰਾਮ ਪ੍ਰਸਾਦ ਮੀਨਾ,ਸਤਿ ਨਰਇਨ,ਜਸਪਾਲ ਸਿੰਘ, ਰਿਸ਼ੀਪਾਲ,ਮਨੀਸ਼ ਕੁਮਾਰ ਅਤੇ ਹੋਰ ਕਰਮਚਾਰੀ ਹਾਜ਼ਰ ਸਨ