ਕਿਰਤੀ ਕਿਸਾਨ ਯੂਨੀਅਨ ਦਾ ਜਥਾ ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੁੰਦਾ ਹੋਇਆ।
ਨਵਾਂਸ਼ਹਿਰ 26 ਜੁਲਾਈ 2021: ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਪਰਦੀਪ ਸਿੰਘ ਭੂਤਾਂ ਦੀ ਅਗਵਾਈ ਵਿਚ ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੋਇਆ।ਰਿਲਾਇੰਸ ਕੰਪਨੀ ਦੇ ਨਵਾਂਸ਼ਹਿਰ ਸੁਪਰ ਸਟੋਰ ਅੱਗੇ ਚੱਲਦੇ ਦਿਨ ਰਾਤ ਦੇ ਕਿਸਾਨੀ ਧਰਨੇ ਤੋਂ ਰਵਾਨਾ ਹੋਣ ਸਮੇਂ ਪਰਦੀਪ ਸਿੰਘ ਭੂਤਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਕਿਸਾਨੀ ਸੰਘਰਸ਼ ਪੂਰੇ ਜੋਸ਼ ਅਤੇ ਉਤਸ਼ਾਹ ਵਿਚ ਹੈ।ਕਿਸਾਨ ਕਿਸੇ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਤੋਂ ਬੇਫਿਕਰ ਹਨ।ਕਿਸਾਨਾਂ ਨੂੰ ਦਿੱਲੀ ਲਿਜਾਣ ਵਾਲੀ ਟੈਂਪੂ ਟਰੈਵਲਰ ਦਾ ਕਿਰਾਇਆ 10 ਹਜਾਰ ਰੁਪਏ ਦੀ ਸਹਾਇਤਾ ਸਤਨਾਮ ਸਿੰਘ ਗਿੱਲ ਵਾਸੀ ਭੂਤਾਂ ਨੇ ਦਿੱਤੀ।ਅੱਜ ਦੇ ਜਥੇ ਵਿਚ ਨਰੇਸ਼ ਕੁਮਾਰ, ਪਿਆਰਾ ਸਿੰਘ, ਕੇਵਲ ਰਾਮ, ਜਸਵੀਰ ਸਿੰਘ(ਸਾਰੇ ਵਾਸੀ ਮਹਿਰਮਪੁਰ)ਸੁਲੱਖਣ ਸਿੰਘ ,ਗੁਰਮੁਖ ਸਿੰਘ ਸਕੋਹ ਪੁਰ, ਪਰਦੀਪ ਸਿੰਘ, ਸੁਰਜੀਤ ਸਿੰਘ ਭੂਤਾਂ, ਸੋਹਣ ਸਿੰਘ ਨਵਾਂਸ਼ਹਿਰ ਅਤੇ ਸਰਬਣ ਸਿੰਘ ਚੂਹੜ ਪੁਰ ਸ਼ਾਮਲ ਸਨ।ਇਸ ਜਥੇ ਨੂੰ ਰਵਾਨਾ ਕਰਨ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ ਜਿਲਾ ਸਕੱਤਰ,ਕੁਲਵਿੰਦਰ ਸਿੰਘ ਵੜੈਚ, ਪਰਮਜੀਤ ਸਿੰਘ ਸ਼ਹਾਬਪੁਰ, ਮੱਖਣ ਸਿੰਘ ਭਾਨਮਜਾਰਾ,ਸੁਰਿੰਦਰ ਸਿੰਘ ਮਹਿਰਮਪੁਰ, ਬੂਟਾ ਸਿੰਘ ਮਹਿਮੂਦ ਪੁਰ,ਜਗਤਾਰ ਸਿੰਘ ਜਾਡਲਾ, ਜਸਵੀਰ ਸਿੰਘ ਮਹਾਲੋਂ ਆਗੂ ਮੌਜੂਦ ਸਨ।