ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 26 ਜੁਲਾਈ 2021: ਰੋਜ਼ ਇਨਕਲੇਵ ਦੇ ਵਾਸੀ ਰਾਕੇਸ ਕੰਬੋਜ਼ ਏ.ਐੱਮ.ਈ.ਨਗਰ ਕੌਂਸਲ ਫ਼ਰੀਦਕੋਟ ਨੂੰ ਤਰੱਕੀ ਮਿਲਣ ਤੋਂ ਬਾਅਦ ਐਕਸੀਅਨ ਬਨਣ ਤੇ ਰੋਜ਼ ਇਨਕਲੇਵ ਦੇ ਚੇਅਰਮੈੱਨ ਤਰਸੇਮ ਕਟਾਰੀਆ-ਧਰਮਵੀਰ ਕਟਾਰੀਆ ਦੇ ਪ੍ਰੀਵਾਰ ਨੇ ਰਾਕੇਸ਼ ਕੁਮਾਰ ਕੰਬੋਜ਼ ਸਾਰੀ ਕਾਲੋਨੀ ਨੂੰ ਆਪਣੇ ਘਰ ਬੁਲਾ ਕੇ ਕਾਲੋਨੀ ਵਾਸੀਆਂ ਨਾਲ ਮਿਲ ਕੇ ਸਨਮਾਨਿਤ ਕੀਤਾ | ਸਾਰੀ ਕਲੋਨੀ ਦੇ ਹਰ ਘਰ 'ਚੋਂ ਇੱਕ-ਇੱਕ ਮੈਂਬਰ ਨੇ ਇਸ ਖੁਸ਼ੀ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਕਲੋਨੀ ਦੇ ਪ੍ਰਧਾਨ ਬਲਦੇਵ ਤੇਰੀਆ ਅਤੇ ਸੀਨੀਅਰ ਮੀਤ ਪ੍ਰਧਾਨ ਭੁਪਿਦੰਰ ਸਿੰਘ ਨੇ ਰਾਕੇਸ਼ ਕੰਬੋਜ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲੋਨੀ ਨਿਵਾਸੀ ਖੁਸ਼ੀ ਮਹਿਸੂਸ ਕਰ ਰਹੇ ਹਨ | ਇਸ ਮੌਕੇ ਰਾਕੇਸ਼ ਕੰਬੋਜ਼ ਨੇ ਕਾਲੋਨੀ ਵਾਸੀਆਂ ਅਤੇ ਕਟਾਰੀਆ ਪ੍ਰੀਵਾਰ ਵੱਲੋਂ ਦਿੱਤੇ ਸਨਮਾਨ ਤੇ ਧੰਨਵਾਦ ਕਰਦਿਆਂ ਕਾਲੋਨੀ ਦੀ ਬੇਹਤਰੀ ਵਾਸਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਸਨਮਾਨ ਸਮਾਗਮ 'ਚ ਐੱਮ.ਸੀ. ਗੁਰਤੇਜ ਸਿੰਘ ਤੇਜਾ (ਭਲਵਾਨ) ਅਤੇ ਦੁਰਗੇਸ਼ ਸ਼ਰਮਾ ਜ਼ਿਲਾ ਪ੍ਰਧਾਨ ਭਾਜਪਾ ਫ਼ਰੀਦਕੋਟ ਵੀ ਉਚੇਚੇ ਤੌਰ ਤੇ ਹਾਜ਼ਰ ਸਨ | ਇਸ ਮੌਕੇ ਸਟੇਜ ਸੰਚਾਲਨ ਰਾਜ ਕੁਮਾਰ ਸੱਚਦੇਵਾ ਨੇ ਕੀਤਾ | ਇਸ ਮੌਕੇ ਕਾਲੋਨੀ ਦੇ ਸਰਪ੍ਰਸਤ ਜਰਨੈੱਲ ਸਿੰਘ, ਕੈਸ਼ੀਅਰ ਅਮਰਦੀਪ ਸਿੰਘ ਗਰੋਵਰ, ਐਡਵੋਕੇਟ ਦਵਿੰਦਰ ਸਿੰਘ, ਰਾਕੇਸ਼ ਕੁਮਾਰ ਭੂਸਰੀ, ਰਾਜੂ ਢੁੱਡੀ ਵਾਲੇ, ਐਡਵੋਕੇਟ ਵਿਨੋਦ ਮੌਂਗਾ, ਰਾਜਨ ਨਾਗਪਾਲ, ਸੁਰਿੰਦਰ ਕਟਾਰੀਆ, ਜਗਦੇਵ ਤੇਰੀਆ, ਗੌਰਵ ਕਟਾਰੀਆ, ਅਮਨ ਕਟਾਰੀਆ ਅਤੇ ਅੋਕਸ ਕਟਾਰੀਆ ਨੇ ਮਿਲ ਕੇ ਰਾਕੇਸ਼ ਕੰਬੋਜ ਨੂੰ ਯਾਦਗਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ |