← ਪਿਛੇ ਪਰਤੋ
ਜਗਰਾਓਂ 26 ਜੁਲਾਈ 2021 (ਦੀਪਕ ਜੈਨ ): ਪਿੰਡ ਸਿੱਧਵਾਂ ਬੇਟ ਵਿਖੇ ਇਕ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜਕੇ ਉਸ ਵਿਚੋਂ ਸੂਟ ਅਤੇ ਨਕਦੀ ਚੋਰੀ ਕਰ ਲਈ ਗਈ ਸੀ। ਜਾਣਕਾਰੀ ਦਿੰਦਿਆਂ ਏਐਸਆਈ ਸੁਰਜੀਤ ਸਿੰਘ ਨੇ ਦਸਿਆ ਕਿ ਇੰਦਰਜੀਤ ਸਿੰਘ ਪੁੱਤਰ ਉੱਤਮ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਐਤਵਾਰ ਦੀ ਸਵੇਰ ਓਨਾ ਦੇ ਗੁਆਂਢੀ ਨੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਜਦੋ ਉਸਨੇ ਜਾਕੇ ਵੇਖਿਆ ਤਾਂ ਦੁਕਾਨ ਦਾ ਗੱਲਾ ਗਾਇਬ ਸੀ ਜਿਸ ਵਿਚ 10 ਹਜਾਰ ਰੁਪਏ ਨਕਦੀ ਸੀ ਅਤੇ ਦੁਕਾਨ ਦੇ ਸਟੋਰ ਵਿਚੋਂ ਅਣਸੀਤੇ ਸੂਟ ਵੀ ਚੋਰੀ ਹੋਏ ਪਾਏ ਗਏ। ਪੁਲਿਸ ਵਲੋਂ ਇੰਦਰਜੀਤ ਦੇ ਬਿਆਨਾਂ ਉਪਰ ਥਾਣਾ ਸਿੱਧਵਾਂ ਬੇਟ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।
Total Responses : 942