← ਪਿਛੇ ਪਰਤੋ
ਸੁਖਮੰਦਰ ਹਿੰਮਤਪੁਰੀ ਨਿਹਾਲ ਸਿੰਘ ਵਾਲਾ 26 ਜੁਲਾਈ 2021: ਪਿੰਡਾਂ ਦੇ ਵਿਕਾਸ ਕਾਰਜਾਂ 'ਚ' ਖੁਦ ਪੰਜਾਬ ਸਰਕਾਰ ਹੀ ਅੜਿੱਕਾ ਬਣ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਿਲਾਸਪੁਰ ਲਹਿੰਦਾ ਦੇ ਸਰਪੰਚ ਬੂਟਾ ਸਿੰਘ ਬਿਲਾਸਪੁਰ ਨੇ ਕੀਤਾ।ਉਹਨਾਂ ਕਿਹਾ ਕਿ ਮਨਰੇਗਾ ਸਕੱਤਰਾਂ ਅਤੇ ਪੰਚਾਇਤ ਸਕੱਤਰਾਂ ਦੀ ਚਲ ਰਹੀ ਅਣਮਿਥੇ ਸਮੇਂ ਤੱਕ ਹੜਤਾਲ ਕਾਰਨ ਜਿੱਥੇ ਦਫਤਰੀ ਕੰਮਾਂ ਵਿੱਚ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਮਗਨਰੇਗਾ ਦੇ ਪਏ ਠੱਪ ਕੰਮਾਂ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਭਾਰੀ ਅੜਿੱਕਾ ਸਾਹਮਣੇ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਭਾਵੇਂ ਨਰੇਗਾ ਪੰਚਾਇਤ ਸਕੱਤਰਾਂ ਦੀ ਅਣਥੱਕ ਮਿਹਨਤ ਸਦਕਾ ਕਰੀਬ ੮੦ ਪ੍ਰਤੀਸ਼ਤ ਪਿੰਡਾਂ ਦੇ ਵਿਕਾਸ ਦੇ ਕੰਮ ਹੁੰਦੇ ਹਨ, ਪ੍ਰੰਤੂ ਮਨਰੇਗਾ ਸਕੱਤਰਾਂ ਨੂੰ ਨਿਗੁਣੀਆਂ ਤਨਖਾਹਾਂ ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮਗਨਰੇਗਾ ਸਕੱਤਰਾਂ ਨੂੰ ਰੈਗੂਲਰ ਕਰਨ ਦੀ ਅਹਿਮ ਮੰਗ ਨੂੰ ਸਵੀਕਾਰ ਕਰਦਿਆਂ ਬਾਕੀ ਜਾਇਜ ਮੰਗਾਂ ਨੂੰ ਵੀ ਮੰਨਿਆ ਜਾਵੇ ਤਾਂ ਕਿ ਪਿੰਡਾਂ ਦੇ ਹੋਰ ਵੀ ਵਿਕਾਸ ਦੇ ਕੰਮ ਭਾਰੀ ਉਤਸੁਕਤਾ ਨਾਲ ਕੀਤੇ ਜਾ ਸਕਣ।ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਪੰਚਾਇਤ ਮੈਂਬਰ, ਮੋਹਤਬਰ ਵਿਅਕਤੀ ਅਤੇ ਸਮਾਜ ਸੇਵੀ ਹਾਜ਼ਰ ਸਨ।
Total Responses : 942