ਲਖਵਿੰਦਰ ਸਿੰਘ ਵਲੋਂ ਬਲਾਚੌਰ ਦੇ ਤਹਿਸੀਲਦਾਰ ਦਾ ਚਾਰਜ ਸੰਭਾਲਣ ਉਪਰੰਤ ਦਫਤਰ ਤੇ ਫੀਲਡ ਦਾ ਕੰਮ ਸ਼ੁਰੂ
ਬਲਾਚੌਰ , 27 ਜੁਲਾਈ 2021 - ਪਿਛਲੇ ਕਈ ਮਹੀਨਿਆ ਤੋਂ ਬਲਾਚੌਰ ਤਹਿਸੀਲਦਾਰ ਦੀ ਖਾਲੀ ਪਈ ਕੁਰਸੀ ਉਪਰ ਲਖਵਿੰਦਰ ਸਿੰਘ ਵਲੋਂ ਬਤੌਰ ਤਹਿਸੀਲਦਾਰ ਚਾਰਜ ਸੰਭਾਲਣ ਉਪਰੰਤ ਲੋਕਾਂ ਆਪਣੇ ਕੰਮ ਕਾਜ ਕਰਾਉਣ ਲਈ ਵੱਡੀ ਰਾਹਤ ਮਿਲੀ ਪ੍ਰਾਪਤ ਹੋਈ ਹੈ । ਨਵ-ਨਿਯੁੱਕਤ ਤਹਿਸੀਲਦਾਰ ਬਲਾਚੌਰ ਲਖਵਿੰਦਰ ਸਿੰਘ ਵਲੋਂ ਆਪਣਾ ਚਾਰਜ ਸੰਭਾਲਣ ਉਪਰੰਤ ਦਫਤਰ ਅਤੇ ਫੀਲਡ ਦਾ ਕੰਮ ਆਰੰਭ ਕਰ ਦਿੱਤਾ ਹੈ । ਉਹਨਾਂ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਦੀਆਂ ਹਦਾਇਤਾ ਦੀ ਪਾਲਣਾ ਕਰਦਿਆ ਲੋਕ ਦਫਤਰ ਵਿੱਚ ਆਉਣ ਅਤੇ ਆਪਣੇ ਦਸਤਾਵੇਜ ਤਸਦੀਕ ਕਰਾਉਣ ।
ਕਿਸੇ ਨੂੰ ਵੀ ਕਿਸੇ ਤਰ੍ਹਾਂ ਸਮੱਸਿਆ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਦਸਤਾਵੇਜ ਜਾ ਕੋਈ ਹੋਰ ਕੰਮ ਕਾਜ ਕਰਾਉਣ ਵਿੱਚ ਦਿੱਕਤ ਪੇਸ਼ ਆਵੇ ਤਾਂ ਉਹ ਉਹਨਾਂ ਨਾਲ ਦਫਤਰੀ ਸਮੇਂ ਵਿੱਚ ਬਿਨ੍ਹਾਂ ਝਿਜਕ ਸੰਪਰਕ ਕਰ ਸਕਦਾ ਹੈ।ਉਹਨਾਂ ਦਫਤਰੀ ਅਮਲੇ ਨੂੰ ਵੀ ਆਪਣੇ ਕੰਮ ਕਾਜ ਪੂਰੀ ਲਗਨ ਅਤੇ ਮਿਹਨਤ ਨਾਲ ਕਰਨ ਅਤੇ ਲੋਕਾ ਨਾਲ ਚੰਗਾ ਵਿਵਹਾਰ ਕਰਨ ਦੀ ਅਪੀਲ ਕਰਦਿਆ ਆਖਿਆ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਦੀ ਸੂਰਤ ਵਿੱਚ ਕੋਈ ਵੀ ਮੁਲਾਜਮ ਬਖਸਿ਼ਆ ਨਹੀ ਜਾਵੇਗਾ ।
ਯਾਦ ਰਹੇ ਕਿ ਪਿਛਲੇ ਕਈ ਮਹੀਨਿਆ ਤੋਂ ਤਹਿਸੀਲਦਾਰ ਚੇਤਨ ਬੰਗੜ ਦੀ ਬਦਲੀ ਹੋਣ ਉਪਰੰਤ ਕੁਰਸੀ ਖਾਲੀ ਚਲੇ ਆ ਰਹੀ ਸੀ ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਾਜ ਕਰਾਉਣ ਵਿੱਚ ਵੱਡੀਆ ਮੁਸਿ਼ਕਲਾ ਆ ਰਹੀਆ ਸਨ। ਨਵ-ਨਿਯੁੱਕਤ ਤਹਿਸੀਲਦਾਰ ਲਖਵਿੰਦਰ ਸਿੰਘ ਇਸ ਤੋਂ ਪਹਿਲਾ ਅੰਮ੍ਰਿਤਸਰ-2 ਵਿਖੇ ਤਾਇਨਾਤ ਸਨ ਜਿਹੜੇ ਕਿ ਗੜਸੰ਼ਕਰ ਵਿਖੇ ਵੀ ਬਤੌਰ ਤਹਿਸੀਲਦਾਰ ਤਾਇਨਾਤ ਰਹਿ ਚੁੱਕੇ ਹਨ ।