← ਪਿਛੇ ਪਰਤੋ
ਬੱਦਲ ਫੱਟਣ ਮਗਰੋਂ ਕਿਸ਼ਤਵਾੜ ਤੇ ਕਾਰਗਿਲ ਵਿਚ ਬਣੇ ਹਾਲਾਤਾਂ ’ਤੇ ਕੇਂਦਰ ਦੀ ਨਜ਼ਰ : ਪ੍ਰਧਾਨ ਮੰਤਰੀ ਨਵੀਂ ਦਿੱਲੀ, 28 ਜੁਲਾਈ, 2021: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਬੱਦਲ ਫੱਟੜਣ ਮਗਰੋਂ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਤੇ ਕਾਰਗਿਲ ਵਿਚ ਬਣੇ ਹਾਲਾਤਾਂ ਦੀ ਕੇਂਦਰ ਸਰਕਾਰ ਨੇੜਿਓਂ ਨਜ਼ਰਸਾਨੀ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਕ ਟਵੀਟ ਵਿਚ ਦੱਸਿਆ ਕਿ ਪ੍ਰਭਾਵਤ ਇਲਾਕਿਆਂ ਨੁੰ ਹਰ ਸੰਭਵ ਮਦਦ ਕੀਤੀ ਜਾ ਰਹੀਹੈ। ਕੇਂਦਰ ਸਰਕਾਰ ਕਿਸ਼ਤਵਾੜ ਤੇ ਕਾਰਗਿਲ ਵਿਚ ਬੱਦਲ ਫੱਟਣ ਮਗਰੋਂ ਬਣੇ ਹਾਲਾਤਾਂ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਉਹਨਾਂ ਹਰ ਕਿਸੇ ਦੀ ਜਾਨ ਦੀ ਸੁਰੱਖਿਆ ਲਈ ਅਰਦਾਸ ਕੀਤੀ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਉਹਨਾਂ ਨੇ ਕਿਸ਼ਤਵਾੜ ਵਿਚ ਬੱਦਲ ਫੱਟਣ ਮਗਰੋਂ ਬਣੇ ਹਾਲਾਤਾਂ ਬਾਰੇ ਸੂਬੇ ਦੇ ਉਪ ਰਾਜਪਾਲ ਤੇ ਡੀ ਜੀ ਪੀ ਨਾਲ ਗੱਲਬਾਤ ਕੀਤੀ ਹੈ।
Total Responses : 108