ਇੰਪਲਾਈਜ਼ ਫੈਡਰੇਸ਼ਨ ਦਾ ਧਰਨਾ 21ਵੇਂ ਦਿਨ ਵਿਚ ਸ਼ਾਮਲ, 29 ਜੁਲਾਈ ਨੂੰ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦੀ ਤਿਆਰੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ 28 ਜੁਲਾਈ 2021 - ਈ.ਐਸ.ਆਈ ਇੰਪਲਾਈਜ ਫੈਡਰੇਸ਼ਨ ਪੰਜਾਬ ਵਲੋਂ ਪੇ ਕਮੀਸ਼ਨ ਦੀਆਂ ਮੁਲਾਜਮ ਵਿਰੋਧੀ ਸਿਫਾਰਸ਼ਾਂ ਵਿਰੁੱਧ ਈ.ਐਸ.ਆਈ ਹਸਪਤਾਲ ਵਿਖੇ ਡਾਕਟਰਾਂ ਅਤੇ ਸਮੂੰਹ ਸਟਾਫ ਦੀ ਹੜਤਾਲ ਅੱਜ 21ਵੇਂ ਦਿਨ ਵਿੱਚ ਦਾਖਲ ਹੋ ਗਈ । ਇਸ ਮੌਕੇ ਸਮੂੰਹ ਸਟਾਫ ਵਲੋਂ ਹਸਪਤਾਲ ਦੇ ਬਾਹਰ ਇਕ ਵਿਸ਼ਾਲ ਧਰਨਾ ਗੋਡਿਆਂ ਭਾਰ ਬੈਠ ਕੇ ਦਿੱਤਾ ਗਿਆ । ਧਰਨੇ ਵਿੱਚ ਬੋਲਦਿਆਂ ਫੈਡਰੇਸ਼ਨ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਜਨਰਲ ਸੱਕਤਰ ਬਲਦੇਵ ਸਿੰਘ ਝੰਡੇਰ ਨੇ ਕਿਹਾ ਕਿ ਸਰਕਾਰੀ ਮੁਲਾਜਮ ਪਿਛਲੇ ਛੇ ਸਾਲ ਤੋਂ ਪੱਬਾਂ ਭਾਰ ਹੋ ਕੇ ਪੇ ਕਮੀਸ਼ਨ ਦੀ ਉਡੀਕ ਕਰ ਰਿਹਾ ।
ਪਰ ਪੇ ਕਮੀਸ਼ਨ ਦੀਆਂ ਮੁਲਾਜਮ ਵਿਰੋਧੀ ਸਿਫਾਰਸ਼ਾਂ ਨੇ ਜਿੱਥੇ ਮੁਲਾਜਮਾਂ ਨੂੰ ਨਿਰਾਸ਼ ਕੀਤਾ ਉਥੇ ਇਸ ਮਹਿੰਗਾਈ ਦੇ ਦੋਰ ਵਿੱਚ ਉਹਨਾਂ ਨੂੰ ਗੋਡਿਆਂ ਭਾਰ ਹੋਣ ਵਾਸਤੇ ਮਜਬੂਰ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਮੁਲਾਜਮ ਇਸ ਸੰਘਰਸ਼ ਜਾਰੀ ਰਖਣਗੇ ਉਹਨਾਂ 29 ਜੂਲਾਈ ਨੂੰ ਪਟਿਆਲਾ ਵਿਖੇ ਮਹਾਰੈਲੀ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ਼-ਮਾਰਚ ਵਿੱਚ ਵੱਧ ਤੋਂ ਵੱਧ ਗਿਣਤੀ ਸਮੂਲੀਅਤ ਕਰਨ ਦੀ ਅਪੀਲ ਕੀਤੀ ।
ਇਸ ਸਮੇਂ ਹੋਰਾਨਾਂ ਤੋਂ ਇਲਾਵਾ ਫੈਡਰੇਸ਼ਨ ਦੇ ਚੇਅਰਮੈਨ ਡਾ. ਕਸ਼ਮੀਰ ਸਿੰਘ ਡਾ. ਅਲੋਕ ਨਰਾਇਣ, ਡਾ. ਦਿਲਬਾਗ ਸਿੰਘ, ਡਾ. ਜੁਗਲ ਕਿਸ਼ੋਰ, ਡਾ. ਵੰਦਨਾ ਚਿਤਕਾਰਾ, ਡਾ. ਕਿਰਨਜੀਤ ਕੋਰ, ਡਾ. ਗੁਰਸ਼ਰਨ ਸਿੰਘ, ਡਾ. ਰਵਿੰਦਰ ਕੁਮਾਰ, ਡਾ. ਗੁਰਵਿੰਦਰ ਕੋਰ, ਡਾ. ਸੁਸ਼ਮਾ ਭਾਟੀਆ, ਡਾ. ਰਜੇਸ਼ ਭਗਤ, ਡਾ. ਸ਼ਿਖਾ ਭਾਰਦਵਾਜ, ਰਵਿੰਦਰ ਸ਼ਰਮਾ, ਸੰਜੀਵ ਵਰਮਾ, ਗੁਰਿੰਦਰ ਸਿੰਘ, ਅਵਤਾਰ ਸਿੰਘ, ਮੀਨੂ ਬਾਲਾ, ਸੁਭਨੇਸ਼ ਰਾਣਾ, ਦਿਲਪ੍ਰੀਤ ਸਿੰਘ, ਸਤਿਆ ਦੇਵੀ, ਨੀਲਮ ਕੁਮਾਰੀ, ਰਣਜੀਤ ਕੋਰ, ਸੁਨੀਤਾ ਰਾਣੀ, ਸੁਖਵਿੰਦਰ ਕੋਰ ਸੋਹੀ, ਕੁਲਵੰਤ ਸਿੰਘ, ਸੰਜੀਵ ਕੁਮਾਰ, ਰਜੀਵ ਸ਼ਰਮਾ, ਗਿਆਨ ਚੰਦ, ਸੁਨੀਲ ਕੁਮਾਰ, ਕੁਲਦੀਪ ਸਿੰਘ, ਸਤਵੰਤ ਸਿੰਘ, ਨਵਜੀਤ ਕੋਰ, ਸਬਪ੍ਰੀਤ ਕੋਰ, ਕਵਲਜੀਤ ਕੋਰ, ਰਿਤੂ ਰਾਜ, ਕੁਮਾਰੀ ਸੁਮਨ, ਹਰਜਿੰਦਰ ਗਿੱਲ ਆਦਿ ਹਾਜਰ ਹੋਏ ।