ਕੈਲੀਫੋਰਨੀਆ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ 'ਚ 4 ਦੀ ਮੌਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 29 ਜੁਲਾਈ 2021 - ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਇੱਕ ਛੋਟੇ ਜਹਾਜ਼ ਦੇ ਜੰਗਲੀ ਖੇਤਰ ਵਿੱਚ ਕਰੈਸ਼ ਹੋਣ ਕਾਰਨ ਇਸ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸੈਕਰਾਮੈਂਟੋ ਤੋਂ ਤਕਰੀਬਨ 100 ਮੀਲ ਉੱਤਰ-ਪੂਰਬ ਵਿੱਚ ਛੋਟੇ ਜਿਹੇ ਕਸਬੇ ਟਰੱਕੀ 'ਚ ਇੱਕ ਛੋਟੇ ਜੈੱਟ ਜਹਾਜ਼ ਦੇ ਹਾਦਸੇ ਵਿੱਚ ਕੁੱਲ ਚਾਰ ਲੋਕ ਮਾਰੇ ਗਏ ।
ਸੋਮਵਾਰ ਨੂੰ ਹੋਏ ਇਸ ਹਾਦਸੇ ਦੇ ਸਮੇਂ ਛੋਟੇ ਜਹਾਜ਼ ਬੰਬਾਰਡੀਅਰ ਸੀ.ਐਲ.-600-2 ਬੀ 16 ਚੈਲੇਂਜਰ 605 ਵਿੱਚ ਦੋ ਪਾਈਲਟ ਅਤੇ ਦੋ ਯਾਤਰੀ ਸਵਾਰ ਸਨ। ਜਿਹਨਾਂ ਦੀ ਹਾਦਸੇ 'ਚ ਮੌਤ ਹੋ ਗਈ। ਇਹ ਜਹਾਜ਼ ਟਰੱਕੀ-ਟਹੋਏ ਹਵਾਈ ਅੱਡੇ ਵੱਲ ਜਾ ਰਿਹਾ ਸੀ , ਜਿਸ ਦੋਰਾਨ ਇਹ ਇਹ ਰੇਨੋਲਡਸ ਵੇਅ ਨੇੜੇ ਇੱਕ ਜੰਗਲੀ ਖੇਤਰ ਵਿੱਚ ਕਰੈਸ਼ ਹੋ ਗਿਆ। ਇਹ ਜਹਾਜ਼ ਕਿਊਰ ਡੀ ਅਲੇਨ ਏਅਰਪੋਰਟ ਤੋਂ ਆਈਡਾਹੋ ਲਈ ਰਵਾਨਾ ਹੋਇਆ ਸੀ। ਇਸ ਕਰੈਸ਼ ਦੀ ਵਜ੍ਹਾ ਕਾਰਨ ਜੰਗਲੀ ਖੇਤਰ ਵਿੱਚ ਅੱਗ ਲੱਗ ਗਈ ਸੀ, ਜਿਸ 'ਤੇ ਕਾਬੂ ਕਰ ਲਿਆ ਗਿਆ ਸੀ। ਐੱਫ ਏ ਏ ਅਤੇ ਐੱਨ ਟੀ ਐੱਸ ਬੀ ਦੁਆਰਾ ਇਸ ਜਹਾਜ਼ ਦੇ ਕਰੈਸ਼ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।