ਪੰਜਾਬ ਦੀ ਕਮਲਪ੍ਰੀਤ ਕੌਰ ਨੇ ਡਿਸਕਸ ਥਰੋ ਦੇ ਫਾਈਨਲ 'ਚ ਬਣਾਈ ਥਾਂ
ਚੰਡੀਗੜ੍ਹ, 31 ਜੁਲਾਈ 2021 - ਪੰਜਾਬ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕਸ ਦੇ ਡਿਸਕਸ ਥਰੋ ਈਵੈਂਟ ਵਿੱਚ ਇਤਿਹਾਸ ਰਚਦੇ ਹੋਏ ਫਾਈਨਲ ਵਿੱਚ ਐਂਟਰੀ ਕਰ ਲਈ ਹੈ। ਕਮਲਪ੍ਰੀਤ ਕੌਰ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਲੰਬੀ ਹਲਕੇ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਹੈ। ਕਮਲਪ੍ਰੀਤ ਕੌਰ ਨੇ 64 ਮੀਟਰ ਡਿਸਕਸ ਥਰੋ ਕਰਕੇ ਫਾਈਨਲ 'ਚ ਆਪਣੀ ਥਾਂ ਬਣਾਈ ਹੈ।
ਇਸ ਦੌਰਾਨ ਕਮਲਪ੍ਰੀਤ ਕੌਰ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 60.25 ਮੀਟਰ ਦਾ ਥਰੋ ਕੀਤਾ। ਇਸ ਤੋਂ ਬਾਅਦ, ਆਪਣੀ ਦੂਜੀ ਕੋਸ਼ਿਸ਼ ਵਿੱਚ, ਉਸਨੇ 63.97 ਮੀਟਰ ਦਾ ਥਰੋ ਕੀਤਾ ਅਤੇ ਆਪਣੀ ਤੀਜੀ ਕੋਸ਼ਿਸ਼ ਵਿੱਚ ਕਮਲਪ੍ਰੀਤ ਕੌਰ 64 ਮੀਟਰ ਥਰੋ ਕਰਕੇ ਫਾਈਨਲ 'ਚ ਪਹੁੰਚੀ। ਕਮਲਪ੍ਰੀਤ ਕੌਰ ਗਰੁੱਪ ਬੀ ਵਿੱਚ ਦੂਜੇ ਸਥਾਨ ’ਤੇ ਰਹੀ।
ਕਮਲਪ੍ਰੀਤ ਕੌਰ ਹੁਣ 2 ਅਗਸਤ ਨੂੰ ਹੋਣ ਵਾਲੇ ਡਿਸਕਸ ਥਰੋ ਦੇ ਫਾਈਨਲ ਵਿੱਚ ਮੈਡਲ ਜਿੱਤਣ ਲਈ ਉਤਰੇਗੀ। ਜੇਕਰ ਉਹ ਇਸ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਉਹ ਓਲੰਪਿਕਸ ਵਿੱਚ ਅਥਲੈਟਿਕਸ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਜਾਵੇਗੀ।