ਕੈਪਟਨ ਅਮਰਿੰਦਰ ਨੇ ਪੀ. ਵੀ. ਸਿੰਧੂ ਅਤੇ ਹਾਕੀ ਖਿਡਾਰੀਆਂ ਨੂੰ ਦਿੱਤੀ ਵਧਾਈ
ਚੰਡੀਗੜ੍ਹ,1 ਅਗਸਤ 2021 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਕਾਂਸੀ ਦਾ ਤਗਮਾ ਜਿੱਤਣ 'ਤੇ ਵਧਾਈ ਦਿੱਤੀ ਹੈ। ਟੋਕੀਓ ਓਲੰਪਿਕ ਦੌਰਾਨ ਪੀ. ਵੀ. ਸਿੰਧੂ ਨੇ ਬੈਡਮਿੰਟਨ 'ਚ ਕਾਂਸੀ ਦਾ ਤਗਮਾ ਜਿੱਤ ਕੇ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ਬਣਨ ਦਾ ਮਾਣ ਹਾਸਲ ਕਰਕੇ ਇਤਿਹਾਸ ਰਚਿਆ ਹੈ। ਕੈਪਟਨ ਨੇ ਕਿਹਾ ਕੇ ਕਿਹਾ ਕਿ ਦੇਸ਼ ਨੂੰ ਤੁਹਾਡੀ ਪ੍ਰਾਪਤੀ 'ਤੇ ਮਾਣ ਹੈ।
ਉਥੇ ਹੀ ਹਾਕੀ ਵਿਚ ਭਾਰਤ ਨੇ ਇੰਗਲੈਂਡ ਦੀ ਟੀਮ ਹਰਾ ਕੇ ਟੋਕੀਓ ਓਲੰਪਿਕ ਦੇ ਸੈਮੀ-ਫਾਈਨਲ 'ਚ ਦਾਖਲਾ ਪਾ ਲਿਆ ਹੈ। ਭਾਰਤ ਨੇ ਇੰਗਲੈਂਡ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਹਰਾਇਆ। ਭਾਰਤੀ ਟੀਮ ਵਲੋਂ ਖੇਡਦਿਆਂ ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਹਾਰਦਿਕ ਸਿੰਘ ਵਲੋਂ ਇੱਕ- ਇਕ ਗੋਲ ਕੀਤਾ। ਜਿਸ 'ਤੇ ਕੈਪਟਨ ਅਮਰਿੰਦਰ ਨੇ ਟੀਮ ਨੂੰ ਵਧੀ ਦਿੱਤੀ ਹੈ ਅਤੇ ਟਵੀਟ ਕਰਦਿਆਂ ਕਿਹਾ ਕੇ....
ਟੋਕੀਓ ਓਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਬ੍ਰਿਟੇਨ ਨੂੰ 3-1 ਨਾਲ ਹਰਾਇਆ ਅਤੇ ਭਾਰਤ ਨੇ 41 ਸਾਲਾਂ ਬਾਅਦ ਸੈਮੀ-ਫਾਈਨਲ 'ਚ ਅਤੇ ਆਖਰੀ 4 ਵਿੱਚ ਦਾਖਲਾ ਲਿਆ। ਕੈਪਟਨ ਕੇ ਅੱਗੇ ਲਿਖਿਆ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੈ ਕੇ ਇਹ ਸਾਰੇ 3 ਗੋਲ ਪੰਜਾਬ ਦੇ ਖਿਡਾਰੀਆਂ ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਹਾਰਦਿਕ ਸਿੰਘ ਨੇ ਕੀਤੇ।