ਜੀ ਐਸ ਪੰਨੂ
ਪਟਿਆਲਾ 03 ਅਗਸਤ, 2021: ਸਰਕਾਰੀ ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ, ਆਯੁਰਵੈਦਿਕ ਹਸਪਤਾਲ ਅਤੇ ਕਾਲਜ ਪਟਿਆਲਾ ਦੇ ਟੈਕਨੀਕਲ ਕਰਮਚਾਰੀਆਂ ਦੀ ਮੀਟਿੰਗ ਪਰਧਾਨ ਜੁਆਇੰਟ ਐਕਸ਼ਨ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ, ਵਖ-ਵਖ ਕੇਡਰਾਂ ਦੇ ਕਰਮਚਾਰੀਆਂ ਨੇ ਧਿਆਨ ਵਿੱਚ ਲਿਆਂਦਾ ਕਿ ਕਿਵੇਂ ਟੈਕਨੀਕਲ ਕਰਮਚਾਰੀਆਂ ਨਾਲ ਪੰਜਾਬ ਦੇ ਪੇ-ਕਮਿਸ਼ਨਾਂ ਨੇ 1986ਤੋਂ ਬਾਅਦ ਨਾ-ਇਨਸਾਫੀ ਕੀਤੀ ਹੈ, ਘਟ ਗਿਣਤੀ ਕਰਮਚਾਰੀ ਹੋਣ ਤੇ ਕੋਈ ਯੂਨੀਅਨ ਨਾ ਹੋਣ ਕਾਰਨ ਬਾਕੀ ਕੇਡਰਾਂ ਨਾਲੋਂ ਪੱਛੜੇ ਹਨ, 1986ਤੱਕ ਅਨੇਕਾਂ ਕੇਡਰਾਂ ਦੇ ਤਨਖ਼ਾਹ ਸਕੇਲ ਬਰਾਬਰ ਰਹੇ, ਇਥੋਂ ਤਕ ਪਿਛਲੇ ਦੋ ਪੇ-ਕਮਿਸ਼ਨਾਂ ਨੇ ਕਾਣੀ ਵੰਡ ਕੀਤੀ ਸਾਡੇ ਸਕੇਲਾਂ ਤੇ ਲਗਾਤਾਰ ਕਟ ਲਗਦਾ ਰਿਹਾ ਹੈ,ਹਦ ਤਾਂ ਉਦੋਂ ਹੋਈ ਜਦੋਂ 2006ਦੇ ਪੇ-ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਦਿਆਂ ਓਸ ਵੇਲੇ ਦੀ ਕੈਬਨਿਟ ਸਬ ਕਮੇਟੀ ਨੇ ਸਾਡੇ ਨਾਲ ਦੇ ਹੀ ਕੁਝ ਕੁ ਕੇਡਰਾਂ ਦੇ ਪੇ ਸਕੇਲਾਂ ਨੂੰ ਦੁਗਣੇ ਕਰ ਦਿੱਤਾ ਉਦਾਹਰਣ ਦੇ ਤੌਰ 5910-20200+1900ਗਰੇਡ ਪੇ ਤੋਂ ਸਿੱਧਾ 10300-32800+3200 ਦਿੱਤਾ ਭਾਵ 7810ਤੋਂ 15500ਬੇਸਿਕ ਜਦੋਂ ਕਿ ਸਾਡੀਆਂ ਸੇਵਾਵਾਂ ਜਾਂ ਯੋਗਤਾਵਾਂ ਕਿਸੇ ਪਖੋਂ ਵੀ ਇਨ੍ਹਾਂ ਕੇਡਰਾਂ ਤੋਂ ਘੱਟ ਨਹੀਂ ਸੀ ਸਭ ਤੋਂ ਜਿਆਦਾ ਨਾ-ਇਨਸਾਫੀ 2011ਵਿੱਚ ਹੋਈ ਅਜ ਫਿਰ ਪੰਜਾਬ ਸਰਕਾਰ ਪੇ ਰਵੀਜ਼ਨ ਕਰ ਰਹੀ ਹੈ ਸਾਡੇ ਨਾਲ ਇਕ ਵਾਰ ਫਿਰ ਧੱਕਾ ਹੋ ਸਕਦਾ ਹੈ।
ਇਸ ਸਮੇਂ ਪ੍ਰਧਾਨ ਸਵਰਨ ਸਿੰਘ ਬੰਗਾ ਨੇ ਸਾਰੇ ਸਾਥੀਆਂ ਨੂੰ ਵਿਸ਼ਵਾਸ ਦੁਆਇਆ ਕਿ ਇਸ ਵਾਰ ਨਾ-ਇਨਸਾਫੀ ਤੋਂ ਬਚਣ ਲਈ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਲਗਭਗ 83 ਕੇਡਰਾਂ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੜਾਈ ਲੜੀ ਜਾਵੇਗੀ, ਇਸ ਸ਼ੰਘਰਸ ਵਿੱਚ ਹਿੱਸਾ ਪਾਉਣ ਲਈ ਸਾਨੂੰ ਤਿਆਰੀ ਰੱਖਣੀ ਹੋਵੇਗੀ, ਪੰਜਾਬ ਸਰਕਾਰ ਨੂੰ ਸਾਡੀ ਗੱਲ ਸੁਣਨੀ ਹੋਏਗੀ ਅਸੀਂ ਅਨਾਮਲੀਆਂ ਦੂਰ ਕਰਨ ਲਈ ਆਪਣੀ ਮੰਗ ਤੇਜ ਕਰਾਂਗੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਤਨ ਕੁਮਾਰ,ਰਾਕੇਸ਼ ਕੁਮਾਰ ਕਲਿਆਣ ,ਨਰੇਸ਼ ਕੁਮਾਰ ਗਾਟ, ਸੁਰਿੰਦਰਪਾਲ ਦੁੱਗਲ, ਗੁਰਦੀਪ ਸਿੰਘ ਆਯੁਰਵੈਦਿਕ ਕਾਲਜ, ਬਲਵਿੰਦਰ ਸਿੰਘ, ਸੰਜੀਵ ਕੁਮਾਰ,ਅਮਿਤ ਕੁਮਾਰ, ਦਿਨੇਸ਼ ਕੁਮਾਰ,ਵਰੁਣ ਕੁਮਾਰ ਅਤੇ ਸ੍ਰੀਮਤੀ ਅਨੀਤਾ ਰਾਨੀ ਡੀ ਆਰ ਏ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।