'ਕਰ ਭਲਾ ਹੋ ਭਲਾ ' ਸੰਸਥਾ ਵਲੋਂ ਸਕੂਲ ਨੂੰ ਪੱਖੇ ਅਤੇ ਮੈਟ ਦਿੱਤੇ ਗਏ
ਦੀਪਕ ਜੈਨ
ਜਗਰਾਓਂ, 4 ਅਗਸਤ 2021 - ਸਮਾਜਸੇਵੀ ਸੰਸਥਾ 'ਕਰ ਭਲਾ ਹੋ ਭਲਾ' ਵਲੋਂ ਲਗਾਤਾਰ ਸਮਾਜ ਸੇਵਾ ਕੀਤੀ ਜਾ ਰਹੀ ਹੈ। ਅੱਜ ਵੀ ਸੰਸਥਾ ਵੱਲੋ ਸਰਕਾਰੀ ਸਕੂਲ ਖੁਰਸ਼ੇਦਪੁਰ ਵਿਖੇ 6 ਪੱਖੇ ਅਤੇ 16 ਮੈਟਾਂ ਦਿੱਤੀਆਂ ਗਈਆਂ। ਸੰਸਥਾ ਵਲੋਂ ਜਾਣਕਾਰੀ ਦਿੱਤੀ ਗਈ ਕਿ ਸਕੂਲ ਨੂੰ ਇੰਨਾ ਚੀਜਾਂ ਦੀ ਜਰੂਰਤ ਸੀ ਜਿਸ ਕਾਰਨ ਸੰਸਥਾ ਵਲੋਂ ਇਹ ਸੇਵਾ ਦਿੱਤੀ ਗਈ ਹੈ। ਇਸ ਮੌਕੇ ਸਕੂਲ ਸਟਾਫ ਗੁਰਵਿੰਦਰ ਸਿੰਘ , ਅਮਨਿੰਦਰ ਕੌਰ , ਮਹਿੰਦਰਪਾਲ ਸਿੰਘ ,ਸੁਸ਼ੀਲ ਚੰਦ ,ਜਸਪ੍ਰੀਤ ਸਿੰਘ ਆਦਿ ਵਲੋਂ ਸੰਸਥਾ ਦੇ ਇਸ ਨੇਕ ਕੰਮ ਕਾਰਨ ਧਨਵਾਦ ਕੀਤਾ ਗਿਆ। ਇਸ ਮੌਕੇ ਸੰਸਥਾ ਵਲੋਂ ਵਿਸ਼ਾਲ ਸ਼ਰਮਾ,ਰਾਜਨ ਖੁਰਾਣਾ , ਅਮਿਤ ਅਰੋੜਾ , ਨਾਨੇਸ਼ ਗਾਂਧੀ , ਆਤਮਜੀਤ ,ਰਾਹੁਲ ਆਦਿ ਹਾਜ਼ਰ ਸਨ।