ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਨਿਹਾਲ ਸਿੰਘ ਵਾਲਾ ਦਾ ਗਠਨ ਹੋਇਆ।
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ 4 ਅਗਸਤ 2021 - ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲ੍ਹਾ ਮੋਗਾ ਦੇ ਕੰਨਵੀਨਰ ਅਤੇ ਕੋ ਕੰਨਵੀਨਰਾਂ ਦੀ ਹਾਜਰੀ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦੀ ਬਲਾਕ ਕਮੇਟੀ ਦਾ ਗਠਨ ਕੀਤਾ ਗਿਆ। ਜਿਲ੍ਹਾ ਕੰਨਵੀਨਰ ਗੁਰਸ਼ਰਨ ਸਿੰਘ ਰਾਊਵਾਲ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 11 ਜੁਲਾਈ ਨੂੰ ਬਠਿੰਡਾ ਵਿਖੇ ਕਮੇਟੀ ਵੱਲੋਂ ਕੀਤੀ ਗਈ ਲਲਕਾਰ ਰੈਲੀ ਦੇ ਠਾਠਾਂ ਮਾਰਦੇ ਇਕੱਠ ਨੇ ਐੱਨ.ਪੀ.ਐੱਸ ਮੁਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੀਤੇ ਜਾ ਰਹੇ ਸੰਘਰਸ਼ ਨੇ ਇੱਕ ਵੱਡਾ ਅਤੇ ਸਾਂਝਾ ਪਲੇਟਫਾਰਮ ਦਿੱਤਾ ਹੈ। ਬੜੀ ਤੇਜੀ ਨਾਲ ਵੱਖ ਵੱਖ ਜਥੇਬੰਦੀਆਂ ਆਪਣਾ ਸਮਰਥਨ ਦੇਣ ਲਈ ਅੱਗੇ ਆ ਰਹੀਆਂ ਹਨ।
ਇਸ ਲਈ ਬਲਾਕ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਬਲਾਕ ਨਿਹਾਲ ਸਿੰਘ ਵਾਲਾ ਦੇ ਐੱਨ.ਪੀ. ਐੱਸ ਮੁਲਾਜ਼ਮ ਭਾਵੇਂ ਕਿ ਪਿਛਲੇ ਕਈ ਸਾਲਾਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਸਾਥ ਦੇ ਰਹੇ ਹਨ ਪਰ ਕੋਈ ਬਲਾਕ ਪੱਧਰੀ ਕਮੇਟੀ ਨਾ ਹੋਣ ਕਾਰਨ ਆਪਸੀ ਤਾਲਮੇਲ ਦੀ ਘਾਟ ਪਾਈ ਜਾ ਰਹੀ ਸੀ। ਬਲਾਕ ਪੱਧਰੀ ਕਮੇਟੀ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਭੇਜੇ ਗਏ ਨੁਮਾਇੰਦਿਆਂ ਵਿੱਚੋਂ ਤੇਜਿੰਦਰ ਸਿੰਘ, ਬਨਦੀਪ ਸਿੰਘ, ਕਰਮਜੀਤ ਸਿੰਘ,ਜਸਵਿੰਦਰ ਸਿੰਘ , ਹਰਪ੍ਰੀਤ ਸਿੰਘ ਰਾਮਾਂ ਨੂੰ ਬਲਾਕ ਕੰਨਵੀਨਰ ਤੇ ਅਮਨਦੀਪ ਸਿੰਘ ਬੌਡੇ ਨੂੰ ਬਲਾਕ ਕੈਸ਼ੀਅਰ ਵਜੋਂ ਸੇਵਾ ਸੌਂਪੀ ਗਈ ਹੈ। ਬਲਾਕ ਪੱਧਰੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਅਪਣੇ ਅਪਣੇ ਕੇਡਰ ਵਿਚ ਲਾਮਬੰਦੀ ਕਰਕੇ ਸੰਘਰਸ਼ ਦੀ ਸ਼ਮੂਲੀਅਤ ਵਧਾਈ ਜਾਵੇਗੀ ਅਤੇ ਸੂਬਾ ਕਮੇਟੀ ਦੇ ਹਰ ਪ੍ਰੋਗਰਾਮ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ, ਕਮਲਜੀਤ ਸਿੰਘ ਨੇ ਕਿਹਾ ਪਿਛਲੇ ਨੌ ਸਾਲਾਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਲਗਾਤਾਰ ਸੰਘਰਸ਼ ਕਰ ਰਹੀ ਹੈ ਵੱਖ ਵੱਖ ਥਾਵਾਂ ਤੇ ਕੀਤੀਆਂ ਰੈਲੀਆਂ ਅਤੇ ਰੋਸ਼ ਮੁਜਾਹਰਿਆਂ ਵਜੋਂ ਡੈਥ ਕਮ ਰਿਟਾਇਰਮੈਂਟ ਗ੍ਰੈਚੁਟੀ ਅਤੇ ਐਕਸਗ੍ਰੇਸ਼ੀਆ ਪੜਾਅਵਾਰ ਪ੍ਰਾਪਤੀਆਂ ਹਨ। ਇਹ ਸਾਡੇ ਸੰਘਰਸ਼ ਦਾ ਹੀ ਦਬਾਅ ਸੀ ਜੋ ਪੰਜਾਬ ਸਰਕਾਰ ਨੇ ਐਨ ਪੀ ਐਸ ਖਾਤਿਆਂ ਵਿੱਚ ਪਾਇਆ ਜਾਣ ਵਾਲਾ ਮੈਚਿੰਗ ਸ਼ੇਅਰ ਵਧਾ ਕੇ 10 ਤੋਂ 14% ਕੀਤਾ। ਨਿਹਾਲ ਸਿੰਘ ਵਾਲਾ ਬਲਾਕ ਦੀ ਕਮੇਟੀ ਦਾ ਗਠਨ ਹੋਣ ਨਾਲ ਸੰਘਰਸ਼ ਨੂੰ ਮਜਬੂਤੀ ਮਿਲੀ ਹੈ ਜਲਦ ਹੀ ਮੋਗਾ ਜਿਲ੍ਹੇ ਦੇ ਹੋਰ ਬਲਾਕਾਂ ਵਿੱਚ ਵੀ ਕਮੇਟੀਆਂ ਦਾ ਗਠਨ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਹਰਜੰਟ ਸਿੰਘ ਬੌਡੇ,ਬਲਵੀਰ ਸਿੰਘ, ਇੰਦਰਜੀਤ ਸਿੰਘ, ਸੁਖਮੰਦਰ ਨਿਹਾਲ ਸਿੰਘ ਵਾਲਾ ਸੁਖਜੀਤ ਕੁੱਸਾ,ਹਰਮੇਲ ਦਾਸ,ਗੁਰਚਰਨ ਸਿੰਘ, ਮਨਦੀਪ ਸਿੰਘ, ਜਗਮੀਤ ਸਿੰਘ ਆਦਿ ਹਾਜ਼ਰ ਸਨ।