ਗੁਰੂ ਰਾਮਦਾਸ ਸਰਾਂ ਵੱਲ੍ਹ ਵਧ ਰਹੇ ਭਾਈ ਵਡਾਲਾ ਨੂੰ ਰੋਕਿਆ, ਬਜ਼ਾਰ 'ਚ ਹੀ ਲਾਇਆ ਧਰਨਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 5 ਅਗਸਤ 2021- ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਦੇ ਵਿਰੋਧ ਵਿਚ ਬੁੱਧਵਾਰ ਨੂੰ ਧਰਨਾ ਲਗਾਇਆ ਜਾਣਾ ਸੀ ਜਦੋਂ ਭਾਈ ਵਡਾਲਾ ਅਤੇ ਉਨ੍ਹਾਂ ਦੇ ਸਾਥੀ ਸ੍ਰੀ ਹਰਿਮੰਦਰ ਸਾਹਿਬ ਵੱਲ ਚੱਲਣ ਲੱਗੇ ਤਾਂ ਥੋੜ੍ਹੀ ਦੇਰ ਅੱਗੇ ਜਾਣ ਤੋਂ ਬਾਅਦ ਪੁਲਸ ਵਲੋਂ ਉਨ੍ਹਾਂ ਨੂੰ ਧਰਮ ਸਿੰਘ ਮਾਰਕੀਟ ਦੇ ਨਜ਼ਦੀਕ ਪੁਲੀਸ ਵੱਲੋਂ ਰੋਕ ਦਿੱਤਾ ਗਿਆ ਅਤੇ ਭਾਈ ਵਡਾਲਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਥੇ ਹੀ ਧਰਨਾ ਲਾ ਦਿੱਤਾ ਗਿਆ।
ਭਾਈ ਵਡਾਲਾ ਨੇ ਕਿਹਾ ਕਿ, ਐਸਜੀਪੀਸੀ ਨਰੈਣੂ ਮਹੰਤ ਵਾਲਾ ਰੋਲ ਅਦਾ ਕਰ ਰਹੀ ਹੈ ਅਤੇ ਬੀਬੀ ਜਗੀਰ ਕੌਰ ਨੇ ਇੰਦਰਾ ਗਾਂਧੀ ਤੋਂ ਵੱਧ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਸਦਭਾਵਨਾ ਦਲ ਵੱਲੋਂ ਜਦੋਂ ਤਕ ਸਰਾਂ ਤੋੜਨ ਦਾ ਫ਼ੈਸਲਾ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।