ਤ੍ਰਿਲੋਚਨ ਸਿੰਘ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਚੇਅਰਮੈਨ ਬਣਾਏ ਗਏ
ਨਵੀਂ ਦਿੱਲੀ, 5 ਅਗਸਤ 2021 - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਅਧੀਨ ਚਲ ਰਹੇ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ 'ਚ ਸਮਾਜ ਸੇਵੀ ਤ੍ਰਿਲੋਚਨ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ ਹੈ। ਕਮੇਟੀ ਦੇ ਪ੍ਰਧਾਨ ਸ. ਹਰਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸ. ਤ੍ਰਿਲੋਚਨ ਸਿੰਘ ਨੂੰ ਬਤੌਰ ਚੇਅਰਮੈਨ ਦਾ ਕਾਰਜਭਾਰ ਸੌਂਪਿਆ ਗਿਆ। ਇਸ ਮੌਕੇ 'ਤੇ ਬਲਦੀਪ ਸਿੰਘ ਰਾਜਾ, ਐਚ.ਐਸ. ਭਾਟੀਆ, ਐਨ.ਐਸ ਭਾਟੀਆ ਸਕੂਲ ਦੇ ਸਾਬਕਾਰ ਚੇਅਰਮੈਨ ਸੁੰਦਰ ਸਿੰਘ ਨਾਰੰਗ, ਪ੍ਰਿੰਸੀਪਲ ਰਵਿੰਦਰ ਕੌਰ ਸਮੇਤ ਹੋਰ ਉਘੀਆਂ ਸ਼ਖਸੀਅਤਾਂ ਮੌਜੁਦ ਰਹੀਆਂ।
ਹਰਮਨਜੀਤ ਸਿੰਘ ਨੇ ਕਿਹਾ ਕਿ ਸ. ਤ੍ਰਿਲੋਚਨ ਸਿੰਘ ਵੱਲੋਂ ਕੀਤੀ ਜਾ ਰਹੀ ਸੇਵਾਵਾਂ ਨੂੰ ਦੇਖਦੇ ਹੋਏ ਕਮੇਟੀ ਨੇ ਫ਼ੈਸਲਾ ਲਿਆ ਕਿ ਉਨ੍ਹਾਂ ਨੂੰ ਸਕੂਲ ਵਿਚ ਚੇਅਰਮੈਨ ਦੀ ਜਿੰਮੇਵਾਰੀ ਸੌਂਪੀ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਉਹ ਆਪਣੇ ਤਜੁਰਬੇ ਦੇ ਆਧਾਰ 'ਤੇ ਸਕੂਲ ਨੂੰ ਬੁਲੰਦੀਆਂ 'ਤੇ ਲੈ ਕੇ ਜਾਣਗੇ। ਇਸ ਤੋਂ ਪਹਿਲਾਂ ਵੀ ਉਹ ਕਈ ਅਹੁਦਿਆਂ 'ਤੇ ਰਹਿੰਦੇ ਹੋਏ ਸਕੂਲ ਦੀ ਬੇਹਤਰੀ ਲਈ ਕਾਰਜ ਕਰਦੇ ਆ ਰਹੇ ਹਨ। ਸ. ਹਰਮਨਜੀਤ ਸਿੰਘ ਨੇ ਕਿਹਾ ਕਿ ਸ. ਤ੍ਰਿਲੋਚਨ ਸਿੰਘ ਸਕੂਲ ਦੀ ਪ੍ਰਿੰਸੀਪਲ ਰਵਿੰਦਰ ਕੌਰ ਅਤੇ ਹੋਰ ਟੀਚਿੰਗ ਤੇ ਗੈਰ ਟੀਚਿੰਗ ਸਟਾਫ਼ ਨੂੰ ਨਾਲ ਲੈ ਕੇ ਕੰਮ ਕਰਨਗੇ ਅਤੇ ਸਕੂਲ ਵਿਚ ਬੱਚਿਆਂ ਦੇ ਦਾਖਿਲ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜਿਸ ਤੋਂ ਬੱਚਿਆਂ ਦੀ ਗਿਣਤੀ 'ਚ ਇਜਾਫ਼ਾ ਹੋ ਸਕੇ। ਸਾਰਿਆਂ ਨੇ ਸ. ਤ੍ਰਿਲੋਚਨ ਸਿੰਘ ਨੂੰ ਸਿਰੋਪਾਓ ਅਤੇ ਗੁਲਦਸਤਾ ਭੇਟ ਕਰ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।