ਪੰਜਾਬ ਪੁਲਿਸ ਵਿਚ ਨੌਕਰੀ ਲੈਣ ਲਈ ਪਿਛਲੇ ਪੰਜ ਸਾਲ ਤੋਂ ਉਡੀਕ ਕਰ ਰਹੇ ਬੇਰੁਜ਼ਗਾਰ ਟੈਂਕੀ 'ਤੇ ਚੜ੍ਹੇ
ਜਗਤਾਰ ਸਿੰਘ
ਪਟਿਆਲਾ 7 ਅਗਸਤ 2021: ਪੰਜ ਸਾਲਾਂ ਤੋਂ ਪੰਜਾਬ ਪੁਲਿਸ ਵਿਚ ਨੌਕਰੀ ਲੈਣ ਲਈ ਕਈ ਉਮੀਦਵਾਰ ਮੁੱਖ ਮੰਤਰੀ ਦੇ ਸ਼ਹਿਰ ਵਿਖ ਪਾਣੀ ਵਾਲੀ ਟੈਂਕੀ ’ਤੇ ਚੜ ਗਏ ਹਨ ਜਦੋਂਕਿ ਉਨਾਂ ਦੇ ਸਾਥੀਆਂ ਵਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਵਿਚ ਪੰਜ ਸਾਲ ਪਹਿਲਾਂ ਹੋਈ ਭਰਤੀ ਦੇ ਕਈ ਉਮੀਦਾਰ ਹਾਲੇ ਵੀ ਨੌਕਰੀ ਦੀ ਉਡੀਕ ਵਿਚ ਬੈਠੇ ਹਨ। ਵਿਭਾਗ ਵਲੋਂ ਦਸਤਾਵੇਜ਼ੀ ਜਾਂਚ ਤੋਂ ਬਾਅਦ 300 ਤੋਂ ਵੱਧ ਉਮੀਦਵਾਰਾਂ ਨੂੰ ‘ਉਡੀਕ ਸੂਚੀ’ ਵਿਚ ਰੱਖਿਆ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਾਲ 2016 ਵਿਚ ਪੰਜਾਬ ਪੁਲਿਸ ਵਿਚ ਭਰਤੀ ਖੋਲੀ ਗਈ ਸੀ, ਜਿਸ ਵਚ 7416 ਅਸਾਮੀਆਂ ਭਰੀਆਂ ਜਾਣੀਆਂ ਸਨ।
ਇਨਾਂ ਵਿਚੋਂ 5581 ਅਸਾਮੀਆਂ ਭਰ ਲਈਆਂ ਗਈਆਂ ਪਰ 1835 ਅਸਾਮੀਆਂ ਨਹੀਂ ਭਰੀਆਂ ਗਈਆਂ। ਸਾਲ 2017 ਵਿਚ ਦਸਤਾਵੇਜੀ ਜਾਂਚ ਵੀ ਕੀਤੀ ਗਈ, ਕਈ ਵਾਰ ਐਸਪੀ ਤੇ ਡੀਐਸਪੀ ਦਫ਼ਤਰ ਵਿਚ ਜਾਂਚ ਦੌਰਾਨ ਜਲਦ ਨੌਕਰੀ ਜੁਆਇਨ ਕਰਵਾਉਣ ਦੀ ਗੱਲ ਕਹੀ ਗਈ ਸੀ ਪਰ ਅੱਜ ਤੱਕ ਜੁਆਇੰਨ ਨਹੀਂ ਕਰਾਇਆ । ਨੋਜਵਾਨ ਵਲੋਂ ਸਰਕਾਰ ਖਿਲਾਫ ਸਾਡਾ ਹੱਕ ਇਥੇ ਰੱਖ ਦੇ ਨਾਅਰੇ ਵੀ ਲਾਏ । ਨੌਕਰੀ ਲੈਣ ਵਾਲੇ ਉਮੀਦਵਾਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕੀ ਦੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।