ਸੰਵਿਧਾਨਿਕ ਹੱਕਾਂ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਦੀ ਰਿਹਾਇਸ਼ ਨਾਭਾ ਦਾ ਕੀਤਾ ਜਾਵੇਗਾ ਘਿਰਾਓ-ਆਗੂ
ਜਗਤਾਰ ਸਿੰਘ
- ਮੋਟਰਸਾਈਕਲਾਂ ਤੇ ਕਾਰਾਂ ਦੇ ਕਾਫ਼ਲੇ ਨਾਲ ਨਾਭਾ ਤੋਂ ਪਟਿਆਲਾ ਮੋਤੀ ਮਹਿਲ ਤੱਕ ਕੀਤਾ ਜਾਵੇਗਾ ਰੋਸ ਮਾਰਚ-ਆਗੂ
ਪਟਿਆਲਾ 9 ਅਗਸਤ 2021 - ਐੱਸ.ਸੀ./ਬੀ.ਸੀ.ਮੁਲਾਜ਼ਮ ਅਤੇ ਲੋਕ ਏਕਤਾ ਫ਼ਰੰਟ ਵੱਲੋਂ ਐੱਸ.ਸੀ./ਬੀ.ਸੀ. ਮੁਲਾਜ਼ਮਾਂ, ਵਿਦਿਆਰਥੀਆਂ ਤੇ ਲੋਕਾਂ ਦੇ ਸੰਵਿਧਾਨਿਕ ਹੱਕਾਂ ਨੂੰ ਲਾਗੂ ਕਰਵਾਉਣ ਜਿਵੇਂ ਆਬਾਦੀ ਅਨੁਸਾਰ ਰਾਖਵਾਂਕਰਨ ਲਾਗੂ ਕਰਵਾਉਣ, 85 ਵੀਂ ਸੰਵਿਧਾਨਿਕ ਸੋਧ ਲਾਗੂ ਕਰਵਾਉਣ, ਐੱਸ.ਸੀ. ਲੋਕਾਂ ਦੀ ਆਬਾਦੀ ਅਨੁਸਾਰ ਬਜਟ ਚ ਹਿੱਸਾ ਰੱਖਣ,10-10-2014 ਦਾ ਗੈਰ-ਸੰਵਿਧਾਨਕ ਪੱਤਰ ਰੱਦ ਕਰਵਾਉਣ, ਐੱਸ.ਸੀ./ਬੀ.ਸੀ. ਵਿਦਿਆਰਥੀਆਂ ਦੇ ਵਜ਼ੀਫੇ ਜਾਰੀ ਕਰਵਾਉਣ ਤੇ ਇਸ ਵਿੱਚ ਹੁੰਦੀ ਘਪਲੇਬਾਜ਼ੀ ਬੰਦ ਕਰਵਾਉਣ, ਕੱਚੇ ਕਾਮੇ ਪੱਕੇ ਕਰਵਾਉਣ, ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਾਉਣ, ਘਰ-ਘਰ ਰੁਜ਼ਗਾਰ ਦਿਵਾਉਣ ਲਈ 11ਸਤੰਬਰ 2021 ਸ਼ਨੀਵਾਰ ਨੂੰ ਸਮਾਜਿਕ ਨਿਆਂ, ਅਧਿਕਾਰਿਤਾ ਤੇ ਘੱਟ ਗਿਣਤੀਆਂ ਵਿਭਾਗ ਦੇ ਮੰਤਰੀ ਸਾਧੂ ਸਿੰਘ ਦੀ ਰਿਹਾਇਸ਼ ਨਾਭਾ ਦੇ ਅੱਗੇ ਧਰਨਾ ਮਾਰ ਕੇ 11:00 ਵਜੇ ਘਿਰਾਓ ਕੀਤਾ ਜਾਵੇਗਾ।
ਇਸ ਪ੍ਰਦਰਸ਼ਨ ਨੂੰ ਸਫ਼ਲ ਬਣਾਉਣ ਸਬੰਧੀ ਐੱਸ.ਸੀ./ਬੀ.ਸੀ.ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਚ ਜ਼ੂਮ ਮੀਟਿੰਗ ਕੀਤੀ ਗਈ।ਜਿਸ ਵਿੱਚ ਸਕੱਤਰ ਜਨਰਲ/ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਲਛਮਣ ਸਿੰਘ ਨਬੀਪੁਰ ਜਨਰਲ ਸਕੱਤਰ, ਪਰਮਿੰਦਰ ਗੁਰਦਾਸਪੁਰ ਚੀਫ ਆਰਗੇਨਾਈਜਰ, ਹਰਬੰਸ ਲਾਲ ਪਰਜੀਆਂ, ਬਲਵਿੰਦਰ ਸਿੰਘ ਲਤਾਲਾ ਸੀ.ਮੀਤ ਪ੍ਰਧਾਨ, ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ ਮੀਤ ਪ੍ਰਧਾਨ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਵੀਰ ਸਿੰਘ ਮੋਗਾ, ਗੁਰਜੈਪਾਲ ਲੁਧਿਆਣਾ, ਅਮਿੰਦਰਪਾਲ ਮੁਕਤਸਰ,ਪਰਸ਼ਨ ਸਿੰਘ ਬਠਿੰਡਾ, ਗੁਰਟੇਕ ਸਿੰਘ ਫਰੀਦਕੋਟ, ਹਰਦੀਪ ਸਿੰਘ ਫਿਰੋਜ਼ਪੁਰ, ਹਰਪਾਲ ਸਿੰਘ ਤਰਨਤਾਰਨ, ਸੁਖਦੇਵ ਕਾਜਲ ਹੁਸ਼ਿਆਰਪੁਰ ਤੇ ਜ਼ਿਲਿਆਂ ਦੇ ਪ੍ਰਧਾਨ ਸ਼ਾਮਿਲ ਹੋਏ।ਮੀਟਿੰਗ ਉਪਰੰਤ ਆਗੂਆਂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਕੇ ਦੱਸਿਆ ਕਿ 11 ਸਤੰਬਰ 2021 ਨੂੰ ਮੋਟਰਸਾਈਕਲਾਂ ਤੇ ਕਾਰਾਂ ਦੇ ਕਾਫ਼ਲੇ ਨਾਲ ਨਾਭਾ ਤੋਂ ਪਟਿਆਲਾ ਮੋਤੀ ਮਹਿਲ ਤੱਕ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।ਐੱਸ.ਸੀ./ਬੀ.ਸੀ.ਅਧਿਆਪਕ ਯੂਨੀਅਨ ਪੰਜਾਬ ਦੇ ਸਟੇਟ, ਸਾਰੇ ਜ਼ਿਲਿਆਂ ਦੇ, ਬਲਾਕਾਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਚ ਸ਼ਾਮਿਲ ਹੋਣਗੇ।ਧਰਨੇ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਦੁਆਰਾ ਲੋਕਾਂ ਨਾਲ ਕੀਤੇ ਝੂਠੇ ਵਾਅਦੇ ਤੇ ਸਰਕਾਰ ਵੱਲੋਂ ਕੀਤੇ ਜਾਂਦੇ ਗੁਮਰਾਹਕੁਨ ਪ੍ਰਚਾਰ ਦੇ ਪਾਜ਼ ਉਧੇੜੇ ਜਾਣਗੇ।