ਸਮਾਜ ਸੇਵੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਬਚਾਈ ਨੌਜਵਾਨ ਦੀ ਜ਼ਿੰਦਗੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 9 ਸਤੰਬਰ 2021 - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਮੁੜ ਦੁਬਈ 'ਚ ਮੌਤ ਦੀ ਸਜ਼ਾ ਭੁਗਤ ਰਹੇ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਜੈਨਪੁਰ ਦੇ ਸੋਹਨ ਲਾਲ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਮੌਤ ਦੇ ਮੂੰਹ ਚੋਂ ਬਚਾ ਲਿਆ ਹੈ | ਬਲੱਡ ਮਨੀ ਦੇ ਕੇ ਫਾਂਸੀ ਦੀ ਸਜ਼ਾ ਤੋਂ ਸੋਹਨ ਲਾਲ ਨੂੰ ਬਚਾਇਆ ਗਿਆ ਹੈ |
ਜ਼ਿਕਰਯੋਗ ਹੈ ਕਿ ਰੋਜ਼ੀ ਰੋਟੀ ਕਮਾਉਣ ਲਈ ਸੁਲਤਾਨਪੁਰ ਲੋਧੀ ਦੇ ਪਿੰਡ ਜੈਨ ਪੁਰ ਦਾ ਸੋਹਣ ਲਾਲ ਨਾ ਦਾ ਨੋਜਵਾਨ ਦੁਬਈ ਵਿਚ ਗਿਆ ਅਤੇ ਦੁਬਈ ਵਿਚ ਕਿਸੇ ਦੀ ਮੌਤ ਦਾ ਕੇਸ ਸੋਹਣ ਲਾਲ ਤੇ ਪੈ ਜਾਂਦਾ ਹੈ ਅਤੇ ਜਿਸ ਨੂੰ ਦੁਬਈ ਦੀ ਸਰਕਾਰ ਵੱਲੋ ਫਾਂਸੀ ਦੀ ਸਜਾ ਦੇ ਦਿੱਤੀ ਗਈ ਸੀ। ਇਸ ਗੱਲ ਦਾ ਪਤਾ ਉੱਘੇ ਸਮਾਜ ਸੇਵੀ ਡਾਕਟਰ ਓਬਰਾਏ ਨੂੰ ਲੱਗਾ ਡਾਕਟਰ ਓਬਰਾਏ ਅਤੇ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਵੱਲੋ ਬਲੱਡ ਮਨੀ ਦੇ ਕੇ ਸੋਹਣ ਲਾਲ ਨੂੰ ਅੱਜ ਵਾਪਸ ਇੰਡੀਆ ਉਹਨਾਂ ਦੇ ਪਿੰਡ ਜੈਨ ਪੁਰ ਵਿਚ ਵਾਪਸ ਲੈ ਕੇ ਆਏ ਹਨ । ਇਹ ਨੌਜਵਾਨ 17 ਸਾਲ ਬਾਅਦ ਆਪਣੇ ਘਰ ਪੁਹੰਚ ਗਿਆ ਹੈ । ਪਿੰਡ ਵਿਚ ਖੁਸ਼ੀ ਦਾ ਵੀ ਮਹੌਲ ਹੈ। ਸੋਹਨ ਲਾਲ ਅਤੇ ਪਿੰਡ ਵਾਸੀਆਂ ਵਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ ਹੈ |