ਛੋਟ ਦੇ ਤਹਿਤ ਸਿਹਤ ਸਮਸਿਆ ਦੇ ਲਈ ਉਪਚਾਰ ਕਰਵਾਉਣ ਤਹਿਤ ਵਿਦੇਸ਼ੀ ਨਾਗਰਿਕ-ਜਰੂਰੀ ਸਥਿਤੀ ਵਾਲੇ ਲੋਕ ਵੀ ਜਾ ਸਕਣਗੇ ਵਿਦੇਸ਼ - ਵਿਜ
ਚੰਡੀਗੜ੍ਹ, 13 ਸਤੰਬਰ 2021: ਹਰਿਆਣਾ ਸਰਕਾਰ ਨੇ ਅੱਜ ਕੋਵੀਸ਼ੀਲਡ ਦੀ ਪਹਿਲੀ ਡੋਜ ਲੈਣ ਬਾਅਦ ਸਮੇਂ ਪੂਰਾ ਨਾ ਹੋਣ ਦੀ ਸਥਿਤੀ ਵਿਚ ਵਿਦੇਸ਼ਾਂ ਵਿਚ ਸਿਖਿਆ ਗ੍ਰਹਿਣ ਕਰਨ, ਰੁਜਗਾਰ ਜਾਂ ਸਰਕਾਰੀ ਕਾਰਜ ਦੇ ਉਦੇਸ਼ ਨਾਲ ਵਿਦੇਸ਼ ਜਾਣ, ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਦੇ ਨਾਲ-ਨਾਲ ਹੋਰ ਸ਼੍ਰੇਣੀਆਂ ਨੂੰ ਵੀ ਐਮਰਜੈਂਸੀ ਜਾਂ ਜਰੂਰੀ ਸਥਿਤੀ ਵਿਚ ਵਿਦੇਸ਼ ਜਾਣ ਦੇ ਲਈ ਜੋੜਿਆ ਹੈ, ਜਿਸ ਵਿਚ ਕਿਸੇ ਵੀ ਸਿਹਤ ਸਮਸਿਆ ਦੇ ਲਹੀ ਉਪਚਾਰ ਕਰਵਾਉਣ ਤਹਿਤ, ਵਿਦੇਸ਼ੀ ਨਾਗਰਿਕ (ਜੋ ਆਪਣੇ ਦੇਸ਼ ਵਿਚ ਵਾਪਸ ਜਾਣਾ ਚਾਹੁੰਦੇ ਹਨ) ਅਤੇ ਕਿਸੇ ਵੀ ਸਥਿਤੀ, ਜਿਸ ਦੇ ਤਹਿਤ ਵਿਦੇਸ਼ੀ ਯਾਤਰਾ ਕਰਨਾ ਜਰੂਰੀ ਹੈ (ਪਰ ਕੋਵੀਸ਼ੀਲਡ ਦੀ ਪਹਿਲੀ ਡੋਜ ਲੈਣ ਦੇ ਬਾਅਦ 84 ਦਿਨ ਪੂਰੇ ਨਹੀਂ ਹੋਏ ਹਨ)ਵਰਗੀ ਸ਼੍ਰੇਣੀਆਂ ਨੂੰ ਕੋਵੀਸ਼ੀਲਡ ਦੀ ਪਹਿਲੀ ਤੇ ਦੂਜੀ ਡੋਜ ਸਮੇਂ ਸੀਮਾ ਦੇ ਸਬੰਧ ਵਿਚ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਉਪਰੋਕਤ ਇੰਨ੍ਹਾਂ ਸ਼੍ਰੇਣੀਆਂ ਦੇ ਤਹਿਤ ਆਉਣ ਵਾਲੇ ਲੋਕਾਂ ਨੂੰ ਕੋਵੀਸ਼ੀਲਡ ਦੀ ਪਹਿਲੀ ਤੇ ਦੂਜੀ ਡੋਜ ਲੈਣ ਦੇ ਸਮੇਂਸੀਮਾ ਵਿਚ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਅਜਿਹੀ ਐਮਰਜੈਂਸੀ ਸਥਿਤੀ ਵਿਚ ਇੰਨ੍ਹਾਂ ਲੋਕਾਂ ਨੁੰ ਵਿਦੇਸ਼ ਜਾਣ ਤੋਂ ਰੋਕਿਆ ਨਾ ਜਾ ਸਕੇ। ਉਨ੍ਹਾਂ ਨੇ ਦਸਿਆ ਕਿ ਇਸ ਸਬੰਧ ਵਿਚ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਮਾਮਲਿਆਂ ਵਿਚ ਸਬੰਧਿਤ ਵਿਅਕਤੀ ਨੂੰ ਵਿਦੇਸ਼ ਯਾਤਰਾ ਨਾਲ ਸਬੰਧਿਤ ਦਸਤਾਵੇਜ ਜਿਵੇਂ ਕਿ ਵੀਜਾ ਜਾਂ ਕੰਫਰਮ ਟਿਕਟ ਦੇ ਨਾਲ-ਨਾਲ ਇਸ ਨਾਲ ਸਬੰਧਿਤ ਹੋਰ ਦਸਤਾਵੇਜ ਵੀ ਪੇਸ਼ ਕਰਨੇ ਹੋਣਗੇ ਜਿਸ ਨਾਲ ਵਿਦੇਸ਼ ਯਾਤਰਾ ਕਰਨਾ ਸਹੀ ਸਮਝਿਆ ਜਾਵੇ। ਇਸ ਤੋਂ ਇਲਾਵਾ, ਅਜਿਹੇ ਲਾਭਪਾਤਰਾਂ ਨੂੰ ਵੈਕਸਿਨ ਦੀ ਦੂਜੀ ਡੋਜ ਸਰਕਾਰੀ ਕੋਵਿਡ ਵੈਕਸੀਨੇਸ਼ਨ ਸੈਂਟਰਸ 'ਤੇ ਆਨਸਾਇਡ ਵੀ ਉਪਲਬਧ ਕਰਵਾਈ ਜਾ ਰਹੀ ਹੈ, ਜੋ ਕਿ ਪਹਿਲੇ ਤੋਂ ਕੋਵਿਨ ਪੋਰਟਲ ਵਿਚ ਦਰਜ ਹੈ। ਉਨ੍ਹਾਂ ਨੇ ਦਸਿਆ ਕਿ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨਾਗਰਿਕਾਂ ਦੀ ਸਹੂਲਤ ਲਈ ਇਹ ਸਹੂਲਤ ਸਾਰੇ ਸਰਕਾਰੀ ਕੋਵਿਡ ਸੈਂਟਰਾਂ 'ਤੇ ਉਪਲਬਧ ਕਰਵਾਈ ਜਾਵੇ।