ਜ਼ਮੀਨ ਹੇਠਲੇ ਘੱਟ ਰਹੇ ਪਾਣੀ ਨੂੰ ਲੈ ਵਿਧਾਨ ਸਭਾ ਦੀ ਕਮੇਟੀ ਨੇ ਪੇਸ਼ ਕੀਤੀ ਰਿਪੋਰਟ, ਵੀਡੀਓ ਵੀ ਦੇਖੋ...
ਚੰਡੀਗੜ੍ਹ, 14 ਸਤੰਬਰ 2021- ਜ਼ਮੀਨ ਹੇਠਲੇ ਘੱਟ ਰਹੇ ਪਾਣੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੀ 4 ਮਾਰਚ 2021 ਨੂੰ ਇੱਕ ਕਮੇਟੀ ਬਣਾਈ ਗਈ ਸੀ। ਜਿਸ ਨੇ ਅੱਜ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਇਸ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਣੀ ਦੀ ਸੰਭਾਲ ਦਾ ਪ੍ਰਬੰਧ ਇੱਕ ਮਹਿਕਮੇ ਕੋਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹ ਕਿ 27 ਫੀਸਦੀ ਨਹਿਰੀ ਪਾਣੀ ਹੈ ਅਤੇ ਬਾਕੀ ਜ਼ਮੀਨ ਵਿੱਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਡਿਮਾਂਡ ਅਤੇ ਸਪਲਾਈ ਦਾ ਆਡਿਟ ਹੋਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਦੀ ਰਿਚਾਰਜਿੰਗ ਪੂਰੀ ਨਹੀਂ ਹੋ ਰਹੀ, ਇਸ ਬਾਰੇ ਵੀ ਸਟੱਡੀ ਹੋਣੀ ਚਾਹੀਦੀ ਹੈ।
ਪ੍ਰਦੂਸ਼ਿਤ ਹੋ ਰਹੇ ਪਾਣੀ ਜਿਵੇਂ ਬੁੱਢਾ ਨਾਲਾ ਦੀ ਵੀ ਸਟੱਡੀ ਹੋਣੀ ਚਾਹੀਦੀ ਹੈ।
ਵੀਡੀਓ ਵੀ ਦੇਖੋ...
https://www.facebook.com/BabushahiDotCom/videos/585818272620790
ਪਾਣੀ ਦੀ ਖਪਤ ਕਿਵੇਂ ਘਟਾਈ ਜਾਵੇ, ਸੂਬੇ ਅੰਦਰ ਖੇਤੀਬਾੜੀ ਜ਼ੋਨਾਂ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਮਾਈਕਰੋ ਸਿੰਚਾਈ ਸਿਸਟਮ ਦਾ ਵੀ ਜਿਕਰ ਕੀਤਾ ਗਿਆ।
ਇਸ ਤੋਂ ਇਲਾਵਾ ਬੱਚਿਆਂ ਨੂੰ ਪਾਣੀ ਦੀ ਸਾਂਭ ਸੰਭਾਲ਼ ਲਈ ਦੱਸਣਾ ਚਾਹੀਦਾ ਹੈ। 24*7 ਪਾਣੀ ਦੀ ਸਪਲਾਈ ਹੋਣੀ ਚਾਹੀਦੀ ਹੈ। ਜਿਸ ਦੀ ਮੀਟਰਿੰਗ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਦੀ ਕਿੰਨੇ ਪਾਣੀ ਦੀ ਵਰਤੋਂ ਹੋ ਹੈ। ਜਿਸ ਦਾ ਬਿੱਲ ਹੋਣਾ ਚਾਹੀਦਾ ਹੈ ਜੋ ਸਰਕਾਰ ਤੈਅ ਕਰੇ।
ਸਰਕਾਰ ਬੋਰ ਨੂੰ ਖੇਤਰ ਦੇ ਹਿਸਾਬ ਨਾਲ ਫਿਕਸ ਕਰੇ ਕਿ ਕਿਸ ਖੇਤਰ ਵਿੱਚ ਕਿੰਨਾ ਡੂੰਘਾ ਬੋਰ ਹੋਣਾ ਚਾਹੀਦਾ ਹੈ।