ਸੁਲਤਾਨਪੁਰ ਲੋਧੀ ਵਿਖੇ ਮੈਗਾ ਰੁਜ਼ਗਾਰ ਮੇਲੇ ਦੌਰਾਨ 552 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ
ਬਲਵਿੰਦਰ ਸਿੰਘ ਧਾਲੀਵਾਲ
- ਹੁਣ 16 ਸਤੰਬਰ ਤੋਂ ਫਗਵਾੜਾ ਦੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨਅਰਿੰਗ ਵਿਖੇ ਸ਼ੁਰੂ ਹੋਵੇਗਾ ਰੁਜ਼ਗਾਰ ਮੇਲਾ
ਸੁਲਤਾਨਪੁਰ ਲੋਧੀ, 14 ਸਤੰਬਰ 2021 - ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੈਗਾ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਜਿਲ੍ਹਾ ਕਪੂਰਥਲਾ ਦਾ ਦੂਜਾ ਰੁਜ਼ਗਾਰ ਮੇਲਾ ਅੱਜ ਸੁਲਤਾਨਪੁਰ ਲੋਧੀ ਦੇ ਐਸ.ਡੀ. ਕਾਲਜ ਵਿਖੇ ਹੋਇਆ, ਜਿਸ ਦੌਰਾਨ ਨਾਮੀ ਕੰਪਨੀਆਂ ਵਲੋਂ 552 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ।
ਸਵੇਰੇ ਵੇਲੇ ਤੋਂ ਨੌਜਵਾਨਾਂ ਤੇ ਵਿਸ਼ੇਸ਼ ਕਰਕੇ ਲੜਕੀਆਂ ਵਿਚ ਰੁਜ਼ਗਾਰ ਮੇਲੇ ਪ੍ਰਤੀ ਵੱਡਾ ਉਤਸ਼ਾਹ ਸੀ, ਜਿਸ ਤਹਿਤ 710 ਨੌਜਵਾਨਾਂ ਵਲੋਂ ਨਿੱਜੀ ਰੂਪ ਵਿਚ ਰਜਿਸਟ੍ਰੇਸਨ ਕਰਵਾਕੇ ਇੰਟਰਵਿਊ ਵਿਚ ਭਾਗ ਲਿਆ ਗਿਆ।
ਇਕ ਦਿਨਾ ਇਸ ਮੇਲੇ ਵਿਚ 552 ਨੌਜਵਾਨਾਂ ਦੀ ਚੋਣ ਨਾਲ ਕਪੂਰਥਲਾ ਜਿਲ੍ਹੇ ਵਿਚ 9 ਸਤੰਬਰ ਤੋਂ ਸ਼ੁਰੂ ਹੋਏ ਮੇਲਿਆਂ ਦੌਰਾਨ ਹੁਣ ਤੱਕ 3079 ਨੌਜਵਾਨਾਂ ਦੀ ਚੋਣ ਹੋ ਚੁੱਕੀ ਹੈ। ਕਪੂਰਥਲਾ ਵਿਖੇ 2 ਦਿਨਾ ਮੇਲੇ ਦੌਰਾਨ 2527 ਨੌਜਵਾਨਾਂ ਨੂੰ ਨੌਕਰੀ ਲਈ ਚੁਣਿਆ ਗਿਆ ਸੀ।
ਜਿਲ੍ਹਾ ਰੁਜ਼ਗਾਰ ਬਿਊਰੋ ਦੀ ਮੁਖੀ ਨੀਲਮ ਮਹੇ ਨੇ ਦੱਸਿਆ ਕਿ ਅਗਲਾ ਮੇਲਾ 16 ਸਤੰਬਰ ਤੋਂ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀ. ਫਗਵਾੜਾ ਵਿਖੇ ਸ਼ੁਰੂ ਹੋਵੇਗਾ।