26 ਪਿੰਡਾਂ ਚ ਵੈਕਸੀਨੇਸ਼ਨ ਦੇ ਮੈਗਾ ਕੈਂਪ ਲਗਾਇਆ ਜਾਏਗਾ, ਜਾਣੋ ਕਿੱਥੇ
ਸਾਰੇ ਲਾਭਪਤਾਰੀਆਂ ਨੂੰ ਲਗਾਈ ਜਾਵੇਗੀ ਵੈਕਸੀਨ ਦੀ ਡੋਜ਼ : ਡਾ. ਰਮਿੰਦਰ ਕੌਰ
ਫਤਿਹਗੜ੍ਹ ਸਾਹਿਬ, 15 ਸਤੰਬਰ 2021- ਸਿਵਲ ਸਰਜਨ ਫਤਿਹਗੜ੍ਹ ਸਾਹਿਬ ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਬਲਾਕ ਮੁੱਢਲਾ ਸਿਹਤ ਕੇਂਦਰ ਚਨਾਰਥਲ ਕਲਾਂ ਅਧੀਨ 26 ਪਿੰਡਾਂ ਚਨਾਰਥਲ ਕਲਾਂ, ਸੰਗਤਪੁਰਾ ਸੋਢੀਆਂ, ਤਰਖਾਣ ਮਾਜਰਾ, ਨਰਾਇਣਗੜ੍ਹ, ਬਰੌਂਗਾ, ਤੰਗਰਾਲਾ, ਮਹਿਮੂਦਪੁਰ, ਸ਼ੇਰਗੜ੍ਹ, ਸਲਾਣਾ ਜੀਵਨ ਸਿੰਘ ਵਾਲਾ, ਹਰੀਪੁਰ, ਖਨਿਆਣ, ਖਾਨਪੁਰਾ, ਘੁੱਲੂ ਮਾਜਰਾ, ਤੰਦਾ ਬੰਧਾ, ਅਲੀਪੁਰ, ਟਿੱਬੀ, ਨਲੀਨੀ, ਹੱਲੋਤਾਲੀ, ਮੀਆਂਪੁਰ, ਨਬੀਪੁਰ, ਖਰੋੜਾ, ਮਾਧੋਪੁਰ, ਸੌਢਾ, ਸੌਢਾ ਹੈਡ ਤੇ ਫਤਿਹਗੜ੍ਹ ਨਿਊਆਂਕਰੋਨਾ ਵੈਕਸੀਨ ਕੋਵਿਸ਼ੀਲਡ ਤੇ ਕੋਵੈਕਸੀਨ ਦੇ ਮੈਗਾ ਕੈਪ ਲਗਾਈ ਜਾਣਗੇ। ਇਨ੍ਹਾਂ ਕੈਂਪਾ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦੇ ਪਹਿਲੀ ਤੇ ਦੂਸਰੀ ਡੋਜ਼ ਲਗਾਈ ਜਾਵੇਗੀ।