ਸਵੀਪ ਪ੍ਰੋਗਰਾਮ ਤਹਿਤ ਲੋਕਾਂ ਨੂੰ ਵੋਟ ਅਧਿਕਾਰ ਸੰਬੰਧੀ ਕੀਤਾ ਜਾਗਰੂਕ
ਆਸ਼ਾਂ ਵਰਕਰਾਂ ਵੱਲੋਂ ਲੋਕਾਂ ਨੂੰ ਨਵੀਆਂ ਵੋਟ ਬਣਾਉਣ ਦਾ ਦਿੱਤਾ ਸਨੇਹਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 16 ਸਤੰਬਰ 2021- ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਜੀ ਦੀ ਅਗਵਾਈ ਹੇਠ ਬਲਾਕ ਢਿੱਲਵਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ *ਚ ਅੱਜ ਮਮਤਾ ਦਿਵਸ ਮੌਕੇ ਸਵੀਪ ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਵੋਟਾਂ ਬਣਾਉਣ *ਤੇ ਵੋਟ ਪਾਉਣ ਦੇ ਅਧਿਕਾਰ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਤਹਿਤ ਵਿਸ਼ੇਸ਼ ਤੌਰ *ਤੇ ਨਵ—ਵਿਆਹੁਤਾ ਮਹਿਲਾਵਾਂ ਜੋ ਦੂਜੇ ਖੇਤਰਾਂ *ਚੋਂ ਵਿਆਹ ਕਿ ਸਾਡੇ ਬਲਾਕ *ਚ ਆਈਆਂ ਹਨ ਉਨਾਂ ਨੂੰ ਆਪਣੀ ਪੁਰਾਣੀ ਵੋਟ ਕਟਵਾ ਕਿ ਨਵੀਂ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ 18 ਸਾਲ ਤੋਂ ਵੱਧ ਉਮਰ ਵਾਲੇ ਨੌਜਵਾਨ ਵਰਗ ਨੂੰ ਵਿਸ਼ੇਸ਼ ਤੌਰ *ਤੇ ਨਵੀਆਂ ਵੋਟ ਬਣਾਉਣ ਲਈ ਜਾਗਰੂਕ ਕੀਤਾ ਤਾਂ ਜੋ ਨੌਜਵਾਨ ਪੀੜੀ ਵੀ ਵੋਟ ਅਧਿਕਾਰ ਦੀ ਵਰਤੋ ਕਰ ਸਕੇ।
ਕਰੋਨਾ ਮਹਾਂਮਾਰੀ ਦੇ ਚਲੱਦਿਆਂ ਭਾਰੀ ਇੱਕਠ ਨਾ ਕੀਤਾ ਜਾਵੇ ਇਸ ਕਰਕੇ ਬਲਾਕ ਐਕਸਟੈਂਸ਼ਨ ਐਜੁਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਵੱਲੋਂ ਵੀ ਸਮੂਹ ਆਸ਼ਾ ਵਰਕਰਾਂ ਨੂੰ ਪਿੰਡਾਂ ਵਿੱਚ ਸਮਾਜਿਕ ਅਤੇ ਧਾਰਮਿਕ ਸਥਾਨਾਂ ਤੋਂ ਵੋਟ ਬਣਾਉਣ *ਤੇ ਵੋਟ ਅਧਿਕਾਰ ਜਾਗਰੂਕਤਾ ਸੰਬੰਧੀ ਐਨਾਉਸਮੇਂਟ ਕਰਵਾਉਣ ਲਈ ਕਿਹਾ।ਉਨ੍ਹਾਂ ਵੱਲੋਂ ਵੀ ਆਸ਼ਾ ਵਰਕਰਾਂ ਨੂੰ ਪਿੰਡਾਂ *ਚ ਘਰ—ਘਰ ਜਾ ਕਿ, ਜਾ ਥੋੜੇ ਲੋਕਾਂ ਦੇ ਸਮੂਹ ਨੂੰ ਸਮਾਜਿਕ ਦੂਰੀ ਨਾਲ ਵੋਟ ਬਣਾਉਣ *ਤੇ ਵੋਟ ਪਾਉਣ ਦੇ ਅਧਿਕਾਰ ਸੰਬੰਧੀ ਜਾਗਰੂਕ ਕਰਨ ਲਈ ਕਿਹਾ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਇਆ ਕਿ ਨੈਸ਼ਨਲ ਵੋਟਰਜ਼ ਸਰਵਿਸ ਪੌਰਟਲ (ਐਨ.ਵੀ.ਐਸ.ਪੀ) ਦੀ ਵੈਬਸਾਈਟ ਮਮਮ।ਅਡਤਬ।ਜਅ ਦਾ ਵੀ ਇਸਤੇਮਾਲ ਕਰਕੇ ਵੀ ਵੋਟ ਰਜਿਸਟ੍ਰੇਸ਼ਨ ਆਦਿ ਲਈ ਵੋਟਰ ਆਨ ਲਾਈਨ ਫਾਰਮ ਅਪਲਾਈ ਕਰ ਸਕਦੇ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੋਲ—ਫ੍ਰੀ ਨੰਬਰ (ਜ਼ਿਲ੍ਹਾ ਕਪੂਰਥਲਾ) 1950 *ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਪਿੰਡ ਨਾਲ ਸਬੰਧਤ ਬੀ ਐਲ ਓ ਕੋਲੋ ਜਾਣਕਾਰੀ ਲਈ ਜਾ ਸਕਦੀ ਹੈ ।