ਝੁਨੀਰ ਤੋਂ ਬੋਹਾ ਰੋਡ ਉੱਤੇ ਪੁਲੀ ਦੀਆਂ ਸਾਈਡਾਂ ਨਾ ਹੋਣ ਕਾਰਨ ਕਿਸੇ ਵੇਲੇ ਵੀ ਹੋ ਸਕਦੈ ਵੱਡਾ ਹਾਦਸਾ
ਸੰਜੀਵ ਜਿੰਦਲ
ਮਾਨਸਾ , 16 ਸਤੰਬਰ 2021 : ਸੜਕਾਂ ਉੱਤੇ ਹੋਣ ਵਾਲੇ ਹਾਦਸੇ ਅਸੀਂ ਰੋਜ਼ ਹੀ ਪੜ੍ਹਦੇ ਅਤੇ ਦੇਖਦੇ ਹਾਂ । ਜਿਸ ਨਾਲ ਪਰਿਵਾਰਾਂ ਦੇ ਚਿਰਾਗ ਬੁਝ ਜਾਂਦੇ ਹਨ । ਕਈ ਵਾਰ ਤਾਂ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਜਾਂਦੇ ਹਨ । ਜੇਕਰ ਸਬੰਧਿਤ ਵਿਭਾਗ ਅਤੇ ਲੋਕ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਤਾਂ ਸ਼ਾਇਦ ਇਨ੍ਹਾਂ ਘਟਨਾਵਾਂ ਦੀ ਗਤੀ ਘਟ ਸਕਦੀ ਹੈ । ਇਸੇ ਤਰ੍ਹਾਂ ਦਾ ਸੀਨ ਝੁਨੀਰ ਤੋਂ ਬੋਹਾ ਵੱਲ ਜਾਣ ਵਾਲੀ ਸਡ਼ਕ ਉੱਪਰ ਦੇਖਣ ਨੂੰ ਮਿਲਦਾ ਹੈ ਕਿ ਉੱਥੇ ਖਾਲ ਦੀ ਪੁਲੀ ਤੇ ਸਾਈਡਾਂ ਉੱਪਰ ਕੁਝ ਵੀ ਨਹੀਂ ਲੱਗਿਆ ਹੋਇਆ ਜਿਸ ਤੋਂ ਦੂਰ ਆਉਣ ਵਾਲੇ ਵਹੀਕਲ ਚਾਲਕਾਂ ਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ ਅਤੇ ਕੋਈ ਵੀ ਅਣਹੋਣੀ ਵਰਤ ਸਕਦੀ ਹੈ ।
ਦੂਸਰਾ ਹੁਣ ਜਿਵੇਂ ਜਿਵੇਂ ਮੌਸਮ ਬਦਲਦਾ ਜਾ ਰਿਹਾ ਤਾਂ ਜਲਦੀ ਹੀ ਧੁੰਦਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਜਿਸ ਨਾਲ ਇਹ ਪੁਲੀ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ । ਸਬੰਧਤ ਵਿਭਾਗ ਇਸ ਵੱਲ ਧਿਆਨ ਦੇ ਕੇ ਹੋਣ ਵਾਲੀਆਂ ਘਟਨਾਵਾਂ ਤੇ ਕੀਮਤੀ ਜਾਨਾਂ ਨੂੰ ਬਚਾਵੇ । ਝੁਨੀਰ ਨੇੜਲੇ ਪਿੰਡਾਂ ਦੇ ਵਾਸੀਆਂ ਦੀ ਸਰਕਾਰ ਨੂੰ ਅਪੀਲ ਹੈ ਕਿ ਇਸ ਵੱਲ ਜਲਦੀ ਹੀ ਧਿਆਨ ਦਿੱਤਾ ਜਾਵੇ । ਤਾਂ ਕਿ ਇਸ ਸੜਕ ਉਪਰ ਹੋਣ ਜਾਣ ਵਾਲੇ ਲੋਕਾਂ ਨੂੰ ਭਵਿੱਖ ਵਿਚ ਕੋਈ ਸਮੱਸਿਆ ਨਾ ਆਵੇ ।