ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਇੱਕ ਦਿਨ ਚ ਕਿਨ੍ਹੇ ਸ਼ਰਧਾਲੂ ਦਰਸ਼ਨ ਕਰ ਸਕਣਗੇ, ਪੜ੍ਹੋ
ਚੰਡੀਗੜ੍ਹ, ਬਾਬੂਸ਼ਾਹੀ ਨੈੱਟਵਰਕ, 17 ਸਤੰਬਰ 2021- ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਕਿਹਾ ਹੈ ਕਿ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜੋ ਕਿ 18 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ, ਇਸ ਯਾਤਰਾ ਲਈ ਸਿਰਫ 1000 ਸ਼ਰਧਾਲੂਆਂ ਨੂੰ ਹੀ ਇੱਕ ਦਿਨ ਵਿਚ ਦਰਸ਼ਨ ਕਰਨ ਦੀ ਆਗਿਆ ਹੈ। ਜੋ ਸ਼ਰਧਾਲੂਆਂ ਨੇ ਕੋਰੋਨਾ ਦੀ ਦੋਵੇਂ ਡੋਜ਼ ਨਹੀਂ ਲਗਾਈ ਹੈ, ਦੀ ਆਰਟੀ, ਪੀਸੀਆਰ ਰਿਪੋਰਟ 72 ਘੰਟਆਂ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ, ਨੂੰ ਦਿਖਾਕੇ ਹੀ ਯਾਤਰਾ ਕਰ ਸਕਣਗੇ।
ਕਾਬਿਲੇਗੌਰ ਹੈ ਕਿ ਗੁਰਦੁਆਰਾ ਸ਼੍ ਹੇਮਕੁੰਟ ਸਾਹਿਬ ਲਈ ਹਰ ਸਾਲ ਲੱਖਾਂ ਸ਼ਰਧਾਲੂ ਮੱਥਾ ਟੇਕਣ ਜਾਂਦੇ ਹਨ। ਕੋਰੋਨਾ ਕਾਲ ਕਰਕੇ ਪ੍ਰਬੰਧਕਾਂ ਨੇ ਯਾਤਰਾ ਨੂੰ ਲੈ ਕੇ ਉਕਤ ਫੈਸਲਾ ਕੀਤਾ ਹੈ।