ਕੈਨੇਡਾ ਵਿੱਚ ਅੱਜ 17 ਸਤੰਬਰ ਦਾ ਚੋਣ ਸਰਵੇ, ਪੜ੍ਹੋ ਕਿਸ ਦੀ ਸਰਕਾਰ ਬਣੇਗੀ ?
ਬਲਜਿੰਦਰ ਸੇਖਾ
ਟੋਰਾਂਟੋ, 17 ਸਤੰਬਰ 2021 - ਵੱਖ ਵੱਖ ਚੋਣ ਸਰਵਿਆ ਤੋ ਇਲਾਵਾ ਜੇ ਐਬੈਕਸ ਡੇਟਾ ਦੀ ਇਹ ਸੰਖਿਆ ਕੁਝ ਹੱਦ ਤਕ ਸਹੀ ਰਹੀ ਤਾਂ (ਐਲਪੀਸੀ ) ਲਿਬਰਲ ਪਾਰਟੀ ਦੀ ਬਹੁਮਤ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਡੇਲੀ ਟ੍ਰੈਕਰ ਦਾ ਖੇਤਰੀ ਇਲਾਕਾ ਮੈਨੀਟੋਬਾ ,ਓਨਟਾਰੀਓ, ਕਿਊਬਕ ਅਤੇ ਅਟਲਾਂਟਿਕ ਕੈਨੇਡਾ ਦੇ ਪੂਰਬ ਹਿੱਸੇ ਵਿੱਚ ਹੱਕ ਵਿੱਚ ਐਲਪੀਸੀ ਲਈ ਲਗਭਗ 150 ਸੀਟਾਂ ਦਾ ਸੁਝਾਅ ਦੇ ਰਿਹਾ ਹੈ।