ਮੋਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਵਾਪਿਸ ਨਹੀਂ ਲੈ ਸਕੀ ਸਾਫ ਹੈ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਬਣੀਂ ਗੁਲਾਮ :ਆਪ
ਜੀ ਐਸ ਪੰਨੂ
ਪਟਿਆਲਾ, 17ਅਗਸਤ 2021 - ਕਿਸਾਨੀ ਅੰਦੋਲਨ ਨੂੰ ਇੱਕ ਵਰ੍ਹਾਂ ਪੂਰਾ ਹੋ ਚੁੱਕਿਆਂ ਹੈ ਅਤੇ ਇਸ ਅੰਦੋਲਨ 'ਚ 600 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਵਾਪਿਸ ਨਹੀਂ ਲੈ ਸਕੀ ਇਸਦਾ ਅਰਥ ਸਾਫ ਨਿਕਲਦਾ ਹੈ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਬਣ ਚੁੱਕੀ ਹੈ।
ਦੂਜੇ ਕਿਸਾਨ ਅੰਦੋਲਨ ਦਾ ਇੱਕ ਵਰ੍ਹਾ ਪੂਰਾ ਹੋਣ ਤੇ ਆਮ ਆਦਮੀ ਪਾਰਟੀ ਵੱਲੋਂ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਇੱਕ ਮੋਮਬੱਤੀ ਮਾਰਚ ਕੱਢਿਆ ਗਿਆ, ਪਟਿਆਲਾ ਮਾਲ ਰੋੜ ਉੱਪਰ ਮਾਲ ਇੱਕਤਰ ਹੋਏ ਆਪ ਵਰਕਰ ਦੇ ਬਾਹਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ਼ ਮਾਰਚ ਵਿੱਚ ਸ਼ਾਮਿਲ ਹੋਏ ਅਤੇ ਆਪ ਵਰਕਰਾਂ ਨੇ ਕੇਂਦਰ ਖਿਲਾਫ ਜੰਮ ਕੇ ਰੋਸ਼ ਪ੍ਰਗਟ ਕੀਤਾ।
ਆਮ ਆਦਮੀ ਪਾਰਟੀ ਦੇ ਸੂਬਾ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਸੂਬੇ ਭਰ ’ਚ ਮੋਮਬੱਤੀ ਮਾਰਚ ਰਾਹੀਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਉਹਨਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਕਿਸਾਨਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਕਿਸਾਨ ਇਕ ਸਾਲ ਤੋਂ ਦੇਸ਼ ਭਰ ਵਿਚ ਧਰਨਿਆਂ ’ਤੇ ਡਟੇ ਹੋਏ ਕੁਰਬਾਨੀਆਂ ਦੇ ਰਹੇ ਹਨ। ਹਰਚੰਦ ਬਰਸਟ ਨੇ ਦੋਸ਼ ਲਾਇਆ ਕਿ ਕਿਸਾਨ ਅਤੇ ਗਰੀਬ ਵਿਰੋਧੀ ਕਾਲੇ ਖੇਤੀ ਕਾਨੂੰਨ ਬਣਾਉਣ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਕਾਲੇ ਕਾਨੂੰਨ ਬਣਾਉਣ ਵਿਚ ਨਰਿੰਦਰ ਮੋਦੀ ਸਰਕਾਰ ਦਾ ਸਾਥ ਦਿੱਤਾ ਅਤੇ ਖੇਤੀ, ਕਿਸਾਨ ਅਤੇ ਖੇਤੀ ’ਤੇ ਨਿਰਭਰ ਹੋਰ ਵਰਗਾਂ ਦੀ ਆਰਥਿਕ ਬਰਬਾਦੀ ਦੀ ਇਬਾਦਤ ਲਿਖੀਂ।
ਇੰਚਾਰਜ ਇੰਦਰਜੀਤ ਸਿੰਘ ਸੰਧੂ ਤੇ ਕੋ ਇੰਚਾਰਜ ਪ੍ਰੀਤੀ ਮਲਹੋਤਰਾ ਨੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਪੂਰੀ ਤਰਾਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੀ ਹੈ ਅਤੇ ਉਹਨਾਂ ਸ਼ਹੀਦ ਕਿਸਾਨਾਂ ਨੂੰ ਸਿੱਜਦਾ ਕਰਦੀ ਹੈ ਜਿਹਨਾਂ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ
ਇਸ ਮੋਕੇ ਚੇਤਨ ਸਿੰਘ ਜੋੜੇਮਾਜਰਾ, ਦੇਵ ਮਾਨ ਨਾਭਾ, ਹਰਮੀਤ ਸਿੰਘ ਪਠਾਣਮਾਜਰਾ, ਗੁਰਲਾਲ ਘਨੌਰ, (ਸਾਰੇ ਹਲਕਾ ਇੰਚਾਰਜ), ਨਵਤੇਜ ਸਿੰਘ ਪ੍ਰਿੰਸ ਮੀਡੀਆ ਇੰਚਾਰਜ, ਸਵਰਨਜੀਤ ਦੌਦਾ ਸ਼ੋਸ਼ਲ ਮੀਡੀਆ ਇੰਚਾਰਜ,ਪ੍ਰਦੀਪ ਗਰਗ ਜ਼ਿਲਾ ਕੇਸੀਅਰ ,ਰਾਜ ਕੁਮਾਰ ਮਿਠਾਰੀਆ ਆਫਿਸ ਇੰਚਾਰਜ,ਆਰ ਪੀ ਐਸ ਮਲਹੋਤਰਾ, ਜੇ ਪੀ ਸਿੰਘ, ਵੀਰਪਾਲ ਕੌਰ ਚਹਿਲ, ਮਹਿਲਾ ਵਿੰਗ ,ਕੁੰਦਨ ਗੋਗੀਆ, ਪ੍ਰੋਫੈਸਰ ਸੁਮੇਰ, ਰਸ਼ਵਿੰਦਰ ਜੇਜੀ, ਬਲਜਿੰਦਰ ਸਿੰਘ ਢਿੱਲੋਂ ਫਨ ਵਰਲਡ, ਰਣਜੋਧ ਸਿੰਘ ਹੜਾਨਾ, ਬਲਦੇਵ ਸਿੰਘ ਦੇਵੀਗੜ, ਕੁਲਵੰਤ ਸਿੰਘ ਬਾਜ਼ੀਗਰ ,ਨਾਰਾਇਣ ਸਿੰਘ ਨਰਸੋਤ, ਲਾਡੀ ਘੱਗਾ, ਦਵਿੰਦਰ ਬਰਾਸ, , ਜਸਦੀਪ ਨਿੱਕੂ, , ਜਸਬੀਰ ਸਿੰਘ ਗਾਂਧੀ, ਜਗਦੀਪ ਜੱਗਾ, ਵਿੱਕੀ ਘਨੌਰ, ਪਰਵੀਨ ਛਾਬੜਾ, ਗੁਰਪ੍ਰੀਤ ਧਮੋਲੀ, ਦੀਪਕ ਸੂਦ, ਬਲਕਾਰ ਗੱਜੁਮਾਜਰਾ, ਰਘਬੀਰ ਸਿੰਘ ਗੋਪਾਲਪੁਰ, ਸੰਦੀਪ ਬੰਧੂ, ਮਹਿੰਦਰ ਸਿੰਘ ਗਣੇਸ਼ ਨਗਰ,ਅਮਰਜੀਤ ਭਾਟੀਆ, ਗੁਰਸੇਵਕ ਸਿੰਘ ਝਿੱਲ ਸੁਸ਼ੀਲ ਮਿੱਡਾ, ਰਾਜਿੰਦਰ ਮੋਹਨ,ਰਾਜਬੀਰ ਸਿੰਘ ਚਹਿਲ,ਜਸਵਿੰਦਰ ਰਿੰਪਾ, ਬਲਾਕ ਪ੍ਰਧਾਨ ,ਅਸ਼ੋਕ ਸਿਰ੍ਸਵਾਲ,ਖੁਸਵੰਤ ਸ਼ਰਮਾ ,ਗੁਰਪ੍ਰੀਤ ਸੰਧੂ ,ਧਰਮਪਾਲ ,ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਆਪ ਦੇ ਕਾਰਕੁਨ ਹਾਜਿਰ ਸਨ।