ਸ਼ਹੀਦ ਕਿਸਾਨਾਂ ਦੀ ਯਾਦ 'ਚ ਸੱਜਣ ਸਿੰਘ ਦੀ ਅਗਵਾਈ 'ਚ ਸੈਕੜੇ ਆਪ ਵਰਕਰਾਂ ਸੁਲਤਾਨਪੁਰ 'ਚ ਕੀਤਾ ਕੈਂਡਲ ਮਾਰਚ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 17 ਜਨਵਰੀ 2021 ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ 'ਚ 600 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਮ ਆਦਮੀ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਦੇ ਸੈਕੜੇ ਸਰਗਰਮ ਵਰਕਰਾਂ ਵੱਲੋਂ ਹਲਕਾ ਇੰਚਾਰਜ ਸੱਜਣ ਸਿੰਘ ਅਰਜੁਨਾ ਐਵਾਰਡੀ ਰਿਟਾ. ਐਸ.ਐਸ.ਪੀ ਦੀ ਅਗਵਾਈ 'ਚ ਕੈਂਡਲ ਮਾਰਚ ਕੱਢਿਆ ਗਿਆ । ਇਸ ਸਮੇਂ ਜਿੱਥੇ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕੀਤਾ ਗਿਆ , ਉੱਥੇ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨਾ ਵਿਰੋਧੀ ਰਵੱਈਏ ਦੀ ਸਖਤ ਨਿਖੇਧੀ ਕੀਤੀ ਗਈ ।
ਇਸ ਸਮੇ ਸਦਰ ਬਜਾਰ , ਕਟੜਾ ਬਜਾਰ ਤੇ ਆਰੀਆ ਸਮਾਜ ਮਾਰਕੀਟ , ਤਲਵੰਡੀ ਰੋਡ ਤੇ ਮੋਮਬੱਤੀਆਂ ਜਗਾ ਕੇ ਹੱਥਾਂ 'ਚ ਫੜਕੇ ਆਪ ਵਰਕਰ ਸ਼ਾਮਲ ਹੋਏ ।
ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਸੱਜਣ ਸਿੰਘ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਬਾਦਲ ਸਿਰਫ ਡਰਾਮੇਬਾਜ਼ੀ ਕਰ ਰਿਹਾ ਹੈ , ਕਿਉਂਕਿ ਜਦੋਂ ਇਹ ਕਾਨੂੰਨ ਪਾਸ ਹੋ ਰਹੇ ਸਨ ਤਾਂ ਅਕਾਲੀ ਦਲ ਇਸ ਵਿਚ ਹਿੱਸੇਦਾਰ ਸੀ, ਭਾਜਪਾ ਦੇ ਨਾਲ ਉਨ੍ਹਾਂ ਦੀ ਭਾਈਵਾਲ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਇਸ ਕਾਨੂੰਨ ’ਤੇ ਹਸਤਾਖਰ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੋਵੇਂ ਪਾਰਟੀਆਂ ਹੁਣ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਰਚ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਾਨਵਰਾਂ ਤੋਂ ਵੀ ਬਦਤਰ ਹੈ ਕਿਉਂਕਿ ਜਾਨਵਰ ਨੂੰ ਕੋਈ ਖਾਣਾ ਖਿਲਾਉਂਦਾ ਹੈ ਤਾਂ ਉਸ ਦਾ ਵਫ਼ਾਦਾਰ ਹੋ ਜਾਂਦੇ ਹਨ ਪਰ ਮੋਦੀ ਸਰਕਾਰ ਅੰਨ ਦੇਣ ਵਾਲੇ ਅੰਨਦਾਤਾ ਦੀ ਹੀ ਵਫ਼ਾਦਾਰ ਨਹੀਂ।