ਪਟਿਆਲਾ: ਗਰੀਨ ਵਿਊ ਵੈਲਫੇਅਰ ਐਸੋਸੀਏਸ਼ਨ ਅਰਬਨ ਅਸਟੇਟ ਫ਼ੇਜ ਦੋ ਦੇ ਕੌਣ ਬਣੇ ਪ੍ਰਧਾਨ ਪੜ੍ਹੋ ?
ਜੀ ਐਸ ਪੰਨੂ
ਪਟਿਆਲਾ, 18 ਸਤੰਬਰ ,2021: ਅਰਬਨ ਅਸਟੇਟ ਫ਼ੇਜ 2 ਦੀ ਗਰੀਨ ਵਿਊ ਵੈਲਫੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਪਾਰਕ ਨੰਬਰ 56 ਵਿੱਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਏ ਐਸ ਚਾਵਲਾ ਸਾਬਕਾ ਉਪ ਕੁਲਪਤੀ ਰਿਮਟ ਯੂਨੀਵਰਸਿਟੀ ਨੇ ਕੀਤੀ, ਜਿਸ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋਈ। ਜਨਰਲ ਬਾਡੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਡੀ ਐਸ ਚੱਢਾ ਨੂੰ ਪ੍ਰਧਾਨ ਚੁਣਿਆਂ ਗਿਆ। ਇਸ ਮੌਕੇ ‘ਤੇ ਇੰਜ ਵੀ ਐਸ ਢੀਂਡਸਾ ਸੇਵਾ ਮੁਕਤ ਮੁੱਖ ਇੰਜਿਨੀਅਰ ਨੂੰ ਚੀਫ਼ ਪੈਟਰਨ, ਸਰਵਣ ਗੋਇਲ ਨੂੰ ਪੈਟਰਨ, ਏ ਐਸ ਚਾਵਲਾ ਨੂੰ ਚੇਅਰਮੈਨ ਅਤੇ ਇੰਜਿ ਟੀ ਬੀ ਐਸ ਗਿਲ ਅਤੇ ਡਾ ਐਸ ਐਸ ਚਾਹਲ (ਪ੍ਰੈਸ) ਨੂੰ ਐਡਵਾਈਜ਼ਰ ਬਣਾਇਆ ਗਿਆ।
ਬਾਕੀ ਅਹੁਦੇਦਾਰਾਂ ਵਿੱਚ ਸੀਨੀਅਰ ਵਾਈਸ ਪ੍ਰੈਜੀਡੈਂਟ ਕਰਨਲ ਐਮ ਐਸ ਬਰਨਾਲਾ, ਵਾਈਸ ਪ੍ਰੈਜੀਡੈਂਟ ਇੰਜ ਸ਼ੇਰ ਸਿੰਘ ਸੇਵਾ ਮੁਕਤ ਐਕਸੀਅਨ, ਡਾ ਐਚ ਐਸ ਰੋਜ਼ ਸਾਬਕਾ ਉਪ ਕੁਲਪਤੀ ਜੀ ਕੇ ਯੂ ਬਠਿੰਡਾ ਜਨਰਲ ਸਕੱਤਰ, ਡਾ ਮਨਜੀਤ ਸਿੰਘ ਸਾਬਕਾ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਨੂੰ ਵਿੱਤ ਸਕੱਤਰ ਅਤੇ ਬਲਜਿੰਦਰ ਸਿੰਘ ਸਾਬਕਾ ਹੈਡ ਡਰਾਫਟਸਮੈਨ ਪੁਡਾ ਨੂੰ ਜਾਇੰਟ ਸਕੱਤਰ ਚੁਣਿਆਂ ਗਿਆ। ਕਾਰਜਕਾਰੀ ਮੈਂਬਰਾਂ ਵਿੱਚ ਨਿਰਮਲ ਚੱਢਾ ਸਾਬਕਾ ਪ੍ਰਿੰਸੀਪਲ, ਇਕਬਾਲ ਕੌਰ ਸਾਬਕਾ ਵਾਈਸ ਪ੍ਰਿੰਸੀਪਲ, ਡ: ਆਰ ਐਸ ਸੰਧੂ ਸਾਬਕਾ ਪ੍ਰੋ ਜੀ ਐਨ ਡੀ ਯੂ, ਨਰਿੰਦਰ ਸਿੰਘ ਰਾਣਾ, ਡਾ ਭੋਜ ਰਾਜ ਅਤੇ ਇਸ਼ਰਤਪਾਲ ਸਿੰਘ ਬੰਗਾ ਚੁਣੇ ਗਏ ਹਨ।
ਇਸ ਐਸੋਸੀਏਸ਼ਨ ਦੀ ਸਥਾਪਨਾ 2014 ਵਿੱਚ ਹੋਈ ਸੀ। ਐਸੋਸੀਏਸ਼ਨ ਦੇ ਪੈਟਰਨ ਜਸਪ੍ਰੀਤ ਨਾਰੰਗ ਪ੍ਰਧਾਨ ਸਰਵਣ ਗੋਇਲ ਅਤੇ ਜਨਰਲ ਸਕੱਤਰ ਡੀ ਐਸ ਚੱਢਾ ਸਨ। ਇਹ ਐਸੋਸੀਏਸ਼ਨ ਅਰਬਨ ਅਸਟੇਟ ਫ਼ੇਜ 2 ਦੇ 8 ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਇਹ ਐਸੋਸੀਏਸ਼ਨ ਪਾਰਕਾਂ ਦੀ ਸਾਫ ਸਫਾਈ, ਸੁੰਦਰਤਾ ਅਤੇ ਸਾਫ ਸੁਥਰਾ ਵਾਤਾਵਰਨ ਰੱਖਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਇਹ ਸੋਸਾਇਟੀ ਅਰਬਨ ਅਸਟੇਟ ਨਿਵਾਸੀਆਂ ਨੂੰ ਚੰਗੀ ਸਿਹਤ ਰੱਖਣ ਲਈ ਸਾਫ ਸੁਥਰਾ ਵਾਤਾਵਰਨ ਬਣਾਉਣ ਲਈ ਜਾਗ੍ਰਤ ਕਰਨ ਦੇ ਉਪਰਾਲੇ ਵੀ ਕਰ ਰਹੀ ਹੈ। ਪਾਰਕਾਂ ਵਿੱਚ ਬਜ਼ੁਰਗਾਂ ਦੇ ਬੈਠਣ, ਕਸਰਤ ਕਰਨ ਅਤੇ ਬੱਚਿਆਂ ਦੇ ਖੇਡਣ ਦਾ ਪ੍ਰਬੰਧ ਵੀ ਕਰ ਰਹੀ ਹੈ।