ਕੀ ਮੰਗਦੀ ਹੈ ਹਸਪਤਾਲਾਂ ਦੇ ਕਰਮਚਾਰੀਆਂ ਦੀ ਇਕੱਤਰਤਾ ਪੜ੍ਹੋ ?
ਜੀ ਐਸ ਪੰਨੂ
ਪਟਿਆਲਾ,18ਸਤੰਬਰ,2021:-ਰਾਜਿੰਦਰਾ ਹਸਪਤਾਲ,ਟੀ ਬੀ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਕੰਟਰੈਕਟ ਆਊਟਸੋਰਸ ( ਨਰਸਿੰਗ,ਦਰਜਾ-੪ ਅਤੇ ਪੈਰਾ-ਮੈਡੀਕਲ) ਕਰਮਚਾਰੀਆਂ ਦੀ ਇਕੱਤਰਤਾ ਸਾਥੀ ਰਾਮ ਕਿਸ਼ਨ ਪ੍ਰਧਾਨ ਦਰਜਾ-੪ ਕਰਮਚਾਰੀ ਯੂਨੀਅਨ ਦੀ ਪ੍ਰਧਾਨਗੀ ਹੇਠ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੋਈ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਵਰਕਚਾਰਜ, ਟੈਂਪਰੇਰੀ, ਐਡਹੋਕ, ਡੇਲੀਵੇਜਿਜ ਅਤੇ ਕੰਟਰੈਕਟ ਕਰਮਚਾਰੀਆਂ ਨੂੰ ਪੱਕਿਆਂ ਕਰਨ ਲਈ ਪਿਛਲੀ ਸਰਕਾਰ ਵੱਲੋਂ ਬਣਾਏ ਨਿਯਮ 2016 ਨੂੰ ਰੱਦ ਕਰਕੇ ਨਵਾਂ ਨਿਯਮ 2020 ਬੜੀਆਂ ਸਖ਼ਤ ਕੰਡੀਸਨਾਂ ਲਾ ਕੇ ਆਊਟਸੋਰਸ ਮੁਲਾਜ਼ਮਾਂ ਨੂੰ ਇਸ ਤੋਂ ਬਾਹਰ ਰੱਖਿਆ ਜਾ ਰਿਹਾ ਹੈ ਇਸਦਾ ਅਜ ਦੀ ਇਕੱਤਰਤਾ ਨੇ ਸਖ਼ਤ ਵਿਰੋਧ ਕੀਤਾ ਗਿਆ।
ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸਾਥੀ ਦਰਸ਼ਨ ਸਿੰਘ ਲੁਬਾਣਾ,ਰਾਮ ਕਿਸ਼ਨ, ਸਵਰਨ ਸਿੰਘ ਬੰਗਾ ਅਤੇ ਗਗਨਦੀਪ ਕੌਰ ਨੇ ਕਿਹਾ ਕਿ ਨਵੇਂ ਰੈਗੂਲੇਜਸ਼ਨ ਐਕਟ ਸਬੰਧੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22ਬੀ ਵਲੋਂ ਪੰਜਾਬ ਸਰਕਾਰ ਨੂੰ ਭੇਜੇ ਇਤਰਾਜ਼ਾਂ ਦੇ ਮੈਮੋਰੰਡਮ ਸੋਧਾਂ ਕਰਕੇ 2-3-7 ਅਤੇ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਪਰਖ਼ ਸਮਾਂ ਇੱਕ ਸਾਲ ਕਰਨ ਅਤੇ ਸਾਰੇ ਕੰਟਰੈਕਟ- ਆਊਟਸੋਰਸ ,ਪਾਰਟ ਟਾਈਮ ਸਮੇਤ ਪਨ-ਗਰੇਨ ਏਜੰਸੀਆਂ ਵਿਚਲੇ ਸਕਿਊਰਟੀ ਗਾਰਡਾਂ ਨੂੰ ਵੀ ਸ਼ਾਮਿਲ ਕਰਨ ਲਈ ਲਿਖਿਆ ਜਾ ਚੁੱਕਾ ਹੈ ਅਤੇ 14ਅਗਸਤ ਨੂੰ ਕੈਬਨਿਟ ਸਬ ਕਮੇਟੀ ਚੇਅਰਮੈਨ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮਮਹਿੰੰਦਰਾ ਨਾਲ ਵੀ ਮੌਜੂਦਾ ਨਿਯਮਾਂ ਦੇ ਖਰੜੇ ਤੇ ਚਰਚਾ ਹੋ ਚੁੱਕੀ ਹੈ ਪਰੰਤੂ ਫਿਰ ਵੀ ਸਰਕਾਰ ਨੇ ਨਵੇਂ ਨਿਯਮਾਂ ਦੇ ਖਰੜੇ ਵਿੱਚ ਕੋਈ ਵੀ ਸੋਧ ਨਹੀਂ ਕੀਤੀ ਅਜ ਦੀ ਇਕੱਤਰਤਾ ਨੇ ਮੰਗ ਕੀਤੀ ਕਿ ਸਰਕਾਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਜਥੇਬੰਦੀ ਦੀ ਮੰਗ ਅਨੁਸਾਰ ਸੋਧਾਂ ਕਰਕੇ ਸਾਰੇ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰੇ।
ਵਿਸ਼ਾਲ ਮੁਲਾਜ਼ਮ ਪ੍ਰਤੀਨਿਧੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਕਿ ਖੋਜ਼ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸਮੂਹ ਕੱਚੇ ਅਤੇ ਪੱਕੇ ਮੁਲਾਜ਼ਮ 24 ਸਤੰਬਰ 2021ਦੀ ਪਟਿਆਲਾ ਰੈਲੀ ਜੋ ਕੱਚੇ ਮੁਲਾਜ਼ਮਾਂ ਸਮੇਤ ਆਊਟਸੋਰਸ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਪੱਕਿਆਂ ਕਰਵਾਉਣ ਲਈ ਕੀਤੀ ਜਾ ਰਹੀ ਹੈ ਵਿਚ ਪੂਰੀ ਜ਼ਿੰਮੇਵਾਰੀ ਨਾਲ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਇਕੱਤਰਤਾ ਵਲੋਂ ਮੈਡੀਕਲ ਸੁਪਰਡੈਂਟ ਮਾਤਾ ਕੁਸ਼ੱਲਿਆ ਹਸਪਤਾਲ ਵਲੋਂ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਇਕ ਦਰਜਨ ਤੋਂ ਵੱਧ ਆਊਟਸੋਰਸ ਸਫਾਈ ਸੇਵਕਾਂ ਨੂੰ ਕੰਮ ਤੋਂ ਫ਼ਾਰਗ ਕਰਨ ਦੀ ਵੀ ਸਖ਼ਤ ਨਿੰਦਾ ਕੀਤੀ ਅਤੇ ਇਥੇ ਚਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਮੰਗ ਕੀਤੀ ਕਿ ਸਾਰੇ ਕਾਮਿਆਂ ਨੂੰ ਵਾਪਸ ਲਿਆ ਜਾਵੇ ਅਜ ਦੀ ਇਕੱਤਰਤਾ ਵਿੱਚ ਸਵਰਨ ਸਿੰਘ ਬੰਗਾ, ਅਰੁਣ ਕੁਮਾਰ, ਸੁਖਦੇਵ ਸਿੰਘ ਝੰਡੀ, ਰਾਜੇਸ਼ ਕੁਮਾਰ ਗੋਲੂ , ਗਗਨਦੀਪ ਕੌਰ, ਸੰਦੀਪ ਕੌਰ,ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।