ਅੰਮ੍ਰਿਤਸਰ ਪੁਲਿਸ ਦਿਹਾਤੀ ਨੇ ਕੀਤੀ ਤਿੰਨ ਕਿਲੋ ਤੋਂ ਵੱਧ ਹੈਰੋਇਨ ਬਰਾਮਦ
ਕੁਲਵਿੰਦਰ ਸਿੰਘ
ਅੰਮ੍ਰਿਤਸਰ 18 ਸਤੰਬਰ 2021 - ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਪਿੰਡ ਦਾਉਕੇ ਤੋਂ ਦਿਹਾਤੀ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ ਅਤੇ ਗੁਪਤ ਸੂਚਨਾ ਦੇ ਆਧਾਰ ਤੇ ਦਿਹਾਤੀ ਪੁਲੀਸ ਵੱਲੋਂ 3 ਕਿੱਲੋ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਕਿ ਇਕ ਰਬੜ ਦੀ ਪਾਈਪ ਨੁਮਾ ਚੀਜ਼ ਦੇ ਵਿੱਚ ਪਾ ਕੇ ਦਬਾ ਕੇ ਰੱਖੀ ਗਈ ਸੀ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਐੱਸ ਪੀ ਨਾਰਕੋਟਿਕਸ ਮੁਕੇਸ਼ ਕੁਮਾਰ ਅਤੇ ਐੱਸ ਆਈ ਜਗਤਾਰ ਸਿੰਘ ਇੰਚਾਰਜ ਨਾਰਕੋਟਿਕ ਸੈੱਲ ਦੀ ਇਕ ਟੀਮ ਬਣਾਈ ਸੀ।
ਜਿਸ ਵਿੱਚ ਸੂਚਨਾ ਦੇ ਆਧਾਰ ਤੇ ਉੱਤੇ ਪਿੰਡ ਦਾਉਕੇ ਦੇ ਥਾਣਾ ਘਰਿੰਡਾ ਦੇ ਨਜ਼ਦੀਕ ਖੁਦਾਈ ਕਰਨ ਤੇ 3 ਕਿੱਲੋ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈlਜਿਸਦੇ ਉੱਤੇ ਹੈ ਅਤੇ ਨਾਲ ਹੀ ਪਿੰਡ ਦਾਉਕੇ ਦਾ ਹੀ ਰਹਿਣ ਵਾਲਾ ਅੰਗਰੇਜ਼ ਸਿੰਘ ਉਰਫ ਮਾਕੂ ਪੁੱਤਰ ਸਿਤਾਰਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਧਾਰਾ 411,414 ਐੱਨਡੀਪੀਐੱਸ ਦੇ ਤਹਿਤ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕਰ ਲਿਤਾ ਗਿਆ ਹੈ l ਇਸ ਤੋਂ ਇਲਾਵਾ ਜੋਬਨਜੀਤ ਸਿੰਘ ਉਰਫ ਜੋਬਨ ਅਤੇ ਲਖਬੀਰ ਸਿੰਘ ਉਰਫ ਕੈਪਟਨ ਨਿਵਾਸੀ ਦਾਉਕੇ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੀ ਭਾਲ ਜਾਰੀ ਹੈ ਅਤੇ ਪੁਲਸ ਦੇ ਮੁਤਾਬਕ ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ l
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਆਲੇ ਦੁਆਲੇ ਬਾਰਡਰ ਏਰੀਆ ਹੋਣ ਕਰਕੇ ਕਦੀ ਡਰੋਨ ਕਦੇ ਟਿਫਿਨ ਬੰਬ ਕਦੇ ਹਥਿਆਰ ਅਤੇ ਕਦੇ ਹੈਰੋਇਨ ਬਰਾਮਦ ਕੀਤੇ ਜਾ ਰਹੇ ਹਨ ਅਤੇ ਅੰਮ੍ਰਿਤਸਰ ਇਸ ਵੇਲੇ ਹਾਈ ਅਲਰਟ ਤੇ ਚੱਲ ਰਿਹਾ ਹੈ ।