ਏਮਜ਼ ਬਠਿੰਡਾ ’ਚ ਕਰੌਨਿਕ ਦਰਦ ਬਾਰੇ ਕੌਮੀ ਪੱਧਰ ਦਾ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ, 21 ਸਤੰਬਰ 2021- ਆਲ ਇੰਡੀਆ ਮੈਡੀਕਲ ਸਾਇੰਸਜ਼ ( ਏਮਜ਼)ਬਠਿੰਡਾ ਦੇ ਅਨੈਸਥੀਸੀਓਲੋਜੀ, ਕਿ੍ਰਟਿਕਲ ਕੇਅਰ ਐਂਡ ਪੇਨ ਮੈਡੀਸਨ ਵਿਭਾਗ ਨੇ ਇੰਡੀਅਨ ਸੁਸਾਇਟੀ ਫਾਰ ਸਟੱਡੀ ਆਫ ਪੇਨ ਦੇ ਸਹਿਯੋਗ ਨਾਲ ਕ੍ਰੌਨਿਕ ਦਰਦ ਬਾਰੇ ਪਹਿਲਾ ਕੌਮੀ ਪੱਧਰ ਦਾ ਪ੍ਰੋਗਰਾਮ (ਐਨ.ਯੂ.ਸੀ.ਪੀ 2021) ਕਰਵਾਇਆ ਜਿਸ ਦਾ ਉਦਘਾਟਨ ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਅਤੇ ਸੀਈਓ - ਪ੍ਰੋ. (ਡਾ.) ਡੀ. ਕੇ. ਸਿੰਘ ਨੇ ਕੀਤਾ । ਇਸ ਪ੍ਰੋਗਰਾਮ ਸਤੰਬਰ ਨੂੰ ਦਰਦ ਜਾਗਰੂਕਤਾ ਮਹੀਨੇ ਵਜੋਂ ਮਨਾਉਣ ਲਈ ਕੀਤਾ ਗਿਆ ਸੀ । ਡਾ: ਮਯੰਕ ਗੁਪਤਾ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਕਰਵਾਉਣ ਵਾਲੀ ਕਮੇਟੀ ਨੇ ਇੱਕ ਵਿਆਪਕ ਵਿਗਿਆਨਕ ਅਤੇ ਅਕਾਦਮਿਕ ਪ੍ਰੋਗਰਾਮ ਬਣਾਇਆ ਸੀ ਜਿਸ ਦੇ ਬੁਲਾਰੇ ਕੌਮੀ ਤੇ ਉੱਘੇ ਫੈਕਲਟੀ ਸਨ, ਜਿਨ੍ਹਾਂ ਨੇ ਪੁਰਾਣੇ ਦਰਦ ਬਾਰੇ ਆਪਣਾ ਦਹਾਕਿਆਂ ਦਾ ਤਜ਼ਰਬਾ ਸਾਂਝਾ ਕੀਤਾ ।
ਏਮਜ਼ ਪ੍ਰਬੰਧਕਾਂ ਵੱਲੋਂ ਕਰਵਾਈ ਆਪਣੀ ਕਿਸਮ ਦੀ ਇਸ ਪਹਿਲੀ, ਕਾਨਫਰੰਸ ਵਿੱਚ ਦੋ ਦਿਨ ਅਕਾਦਮਿਕ ਵਿਚਾਰ -ਵਟਾਂਦਰਾ, ਪੋਸਟਰ ਅਤੇ ਕਵਿੱਜ ਮੁਕਾਬਲਿਆਂ ਵਿੱਚ 100 ਤੋਂ ਵੱਧ ਡੈਲੀਗੇਟਾਂ ਨੇ ਕਾਫੀ ਉਤਸ਼ਾਹਪੂਰਵਕ ਹਿੱਸਾ ਲਿਆ। ਦਰਦ ਬਾਰੇ ਇੱਕ ਅਲਟਰਾਸਾਉਂਡ ਗਾਈਡ ਵਰਕਸ਼ਾਪ ਨੇ ਡੈਲੀਗੇਟਾਂ ਨੂੰ ਇਸ ਦੌਰਾਨ ਪ੍ਰਾਪਤ ਕੀਤੇ ਗਿਆਨ ਨੂੰ ਵਿਹਾਰਕ ਹੁਨਰਾਂ ਵਿੱਚ ਸੁਧਾਰ ਕਰਨ ਦੇ ਯੋਗ ਬਣਾਇਆ। ਏਮਜ਼ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਡਾਕਟਰਾਂ ਵੱਲੋਂ ਪ੍ਰਾਪਤ ਕੀਤੇ ਗਿਆਨ ਤੋਂ ਉਮੀਦ ਹੈ ਕਿ ਇਸ ਖੇਤਰ ਵਿੱਚ ਲੰਬੇ ਸਮੇਂ ਤੋਂ ਗੈਰ-ਕੈਂਸਰ ਅਤੇ ਕੈਂਸਰ ਦੇ ਦਰਦ ਤੋਂ ਪੀੜਤ ਅਣਗਿਣਤ ਮਰੀਜਾਂ ਦੇ ਦਰਦ ਨੂੰ ਸਹੀ ਕਰਨ ਵਿੱਚ ਸਹਾਈ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ ।