← ਪਿਛੇ ਪਰਤੋ
ਨਵੇਂ ਮੁੱਖ ਮੰਤਰੀ ਵੱਲੋਂ ਹਾਈ ਕਮਾਂਡ ਦੀ ਦਿੱਲੀ ਗੈਰ ਹਾਜ਼ਰੀ ’ਚ ਚਾਰਟਡ ਫਲਾਈਟ ਰਾਹੀਂ ਉਡਾਰੀ ਭਰਨਾ ਵਿਵਾਦਾਂ ’ਚ ਘਿਰਿਆ ਚੰਡੀਗੜ੍ਹ, 21 ਸਤੰਬਰ, 2021: ਪੰਜਾਬ ਦਾ ਮੁੱਖ ਮੰਤਰੀ ਬਣਨ ਮਗਰੋਂ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਪਲੇਠੀ ਦਿੱਲੀ ਫੇਰੀ ਲਈ ਚਾਰਟਡ ਫਲਾਈਟ ਦੀ ਵਰਤੋਂ ਕਰਨਾ ਵਿਵਾਦਾਂ ਵਿਚ ਘਿਰ ਗਿਆ ਹੈ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਗਾਂਧੀ ਪਰਿਵਾਰ ਖਾਸ ਤੌਰ ’ਤੇ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੀ ਗੈਰ ਹਾਜ਼ਰੀ ਵਿਚ ਦਿੱਲੀ ਫੇਰੀ ਅਤੇ ਇਸ ਫੇਰੀ ਲਈ ਚਾਰਟਡ ਫਲਾਈਟ ਵਰਤਣ ’ਤੇ ਸਵਾਲ ਚੁੱਕੇ ਹਨ। ਯੂਜ਼ਰਜ਼ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਤਾਂ ਆਪ ਸਹੁੰ ਚੁੱਕ ਸਮਾਗਮ ਵਿਚ ਹਾਜ਼ਰ ਸਨ ਤਾਂ ਪਿੱਛੇ ਰਹਿ ਗਏ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਜਦੋਂ ਸ਼ਿਮਲਾ ਬੈਠੇ ਹਨ ਤਾਂ ਦਿੱਲੀ ਫੇਰੀ ਦੀ ਕੋਈ ਤੁੱਕ ਨਹੀਂ ਬਣਦੀ ਤੇ ਅਜਿਹੇ ਵਿਚ ਚਾਰਟਡ ਫਲਾਈਟ ਵਰਤਣ ਤਾਂ ਟੈਕਸ ਪੇਅਰਜ਼ ਦੇ ਪੈਸੇ ਦੀ ਬਰਬਾਦੀ ਹੈ। ਯਾਦ ਰਹੇ ਕਿ ਮੁੱਖਮੰਤਰੀ ਦੇ ਨਾਲ ਡਿਪਟੀ ਸੀ ਐਮ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਇਸ ਫਲਾਈਟ ’ਤੇ ਗਏ ਹਨ ਤੇ ਸਿੱਧੂ ਨੇ ਤਾਂ ਇਸਦੀ ਤਸਵੀਰ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਲਿਖਿਆ ਹੈ, ’ਇਨ ਲਾਈਨ ਆਫ ਡਿਊਟੀ’।
Total Responses : 942