ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਤੇ ਸ਼ਾਹੀ ਹਵੇਲੀ ਦੇ ਬਾਹਰ ਵੰਡੇ ਲੱਡੂ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 26 ਸਤੰਬਰ 2021- ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਤੇ ਫਰੀਦਕੋਟ ਦੀ ਸ਼ਾਹੀ ਹਵੇਲੀ ਦੇ ਬਾਹਰ ਸ਼ਾਹੀ ਹਵੇਲੀ ਦੇ ਮਾਲਕ ਪ੍ਰਵੀਨ ਸੱਚਰ ਅਤੇ ਅਸ਼ੋਕ ਸੱਚਰ ਦੀ ਅਗਵਾਈ ਹੇਠ ਲੱਡੂ ਵੰਡੇ ਗਏ। ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਤੇ ਪ੍ਰਵੀਨ ਸੱਚਰ ਅਤੇ ਅਸ਼ੋਕ ਸੱਚਰ ਨੂੰ ਵਧਾਈ ਦਿੱਤੀ। ਸ਼ਹਿਰ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਵਿੱਚ ਵੀ ਬਹੁਤ ਜਿਆਦਾ ਖੁਸ਼ੀ ਹੈ ਉਹ ਵੀ ਪ੍ਰਵੀਨ ਸੱਚਰ ਨੂੰ ਵਧਾਈ ਦੇ ਰਹੇ ਹਨ ।
ਅਰਸ਼ ਸੱਚਰ ਨੇ ਬਾਬੂਸ਼ਾਹੀ ਡਾਟ ਕਾਮ ਨਾਲ ਗੱਲ ਕਰਦਿਆਂ ਕਿਹਾ ਉਹ ਜਿਵੇਂ ਪਹਿਲਾਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਹੁਣ ਵੀ ਲੋਕਾਂ ਦੀ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਦੱਸਣਯੋਗ ਹੈ ਕਿ ਅਰਸ਼ ਸੱਚਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਵਿੱਚੋਂ ਇੱਕ ਹਨ। ਇਸ ਮੌਕੇ ਤੇ ਵਧਾਈ ਦੇਣ ਸਮੇਂ ਰਵੀ ਬਾਂਸਲ, ਸੰਜੀਵ ਮਿੱਤਲ, ਬਲਜਿੰਦਰ ਸੇਠੀ, ਰਮੇਸ਼ ਬਿਆਨ , ਸੁਖਵੀਰ ਸੱਚਦੇਵਾ, ਨੀਟਾ, ਸੁਖਵਿੰਦਰ ਛਿੰਦਾ, ਭਾਰਤ ਭੂਸ਼ਣ, ਇੰਦਰ ਦਵਾਰਕਾ, ਸੰਜੀਵ ਗਰਗ, ਨਵਦੀਪ ਗਰਗ, ਬਿੱਟੂ ਬਜਾਜ, ਦਵਿੰਦਰ ਪੰਜਾਬ ਮੋਟਰਜ਼ ਆਦਿ ਹਾਜਰ ਸਨ।