ਪੰਜਾਬ ਯੂਥ ਕਾਂਗਰਸ ਨੇ ਕਾਂਗਰਸ ਦੇ ਹੀਰੇ ਮੁਹਿੰਮ ਦੀ ਕੀਤੀ ਸ਼ੁਰੂਆਤ
ਹਰੀਸ਼ ਕਾਲੜਾ
- ਟਕਸਾਲੀ ਕਾਂਗਰਸੀ ਪਰਿਵਾਰਾਂ ਦੇ ਘਰ ਪੁੱਜ ਕੇ ਕੀਤਾ ਸਨਮਾਨਿਤ
ਰੂਪਨਗਰ,28 ਸਤੰਬਰ 2021:ਪੰਜਾਬ ਯੂਥ ਕਾਂਗਰਸ ਵੱਲੋਂ ਲੰਮੇ ਸਮੇਂ ਤੋਂ ਕਾਂਗਰਸੀ ਪਾਰਟੀ ਦੇ ਨਾਲ ਵਫਾਦਾਰੀ ਨਿਭਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕਰਨ ਲਈ "ਕਾਂਗਰਸ ਦੇ ਹੀਰੇ" ਮੁਹਿੰਮ ਵਿੱਢੀ ਗਈ ਹੈ ਤੇ ਇਸ ਮੁਹਿੰਮ ਦੇ ਤਹਿਤ ਸਾਰੇ ਸੂਬੇ ਵਿੱਚ ਟਕਸਾਲੀ ਕਾਂਗਰਸੀ ਪਰਿਵਾਰਾਂ ਦੀ ਪਛਾਣ ਕਰਕੇ ਉਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਦਿੱਤੇ ਗਏ ਯਾਦਗਾਰੀ ਚਿੰਨ ਭੇਂਟ ਕੀਤੇ ਜਾ ਰਹੇ ਹਨ।ਇਹ ਗੱਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੇਵਾਦਾਰ ਬਰਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ।
ਇਥੇ ਪੱਤਰਕਾਰਾ ਨਾਲ ਗੱਲਬਾਤ ਕਰਨ ਤੋਂ ਬਾਅਦ ਬਰਿੰਦਰ ਸਿੰਘ ਢਿੱਲੋਂ ਵੱਲੋਂ ਇਸ ਮੁਹਿੰਮ ਦਾ ਆਗਾਜ ਕਰਦਿਆਂ ਸਭ ਤੋਂ ਪਹਿਲਾਂ ਜਿਲਾ ਕਾਂਗਰਸ ਕਮੇਟੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਰਹੇ ਸਵ.ਖਿਲਾੜੀ ਰਾਮ ਬੁੱਧੀਰਾਜਾ ਦੇ ਘਰ ਪਹੁੰਚ ਕੇ ਉਨਾਂ ਦੇ ਪੁੱਤਰ ਸੰਦੀਪ ਬੁੱਧੀਰਾਜਾ,ਬਿਮਲਾ ਬੁਧੀਰਾਜਾ ਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ।ਜਦ ਕਿ ਇਸ ਤੋਂ ਬਾਅਦ ਢਿੱਲੋਂ ਵੱਲੋਂ ਟਕਸਾਲੀ ਕਾਂਗਰਸੀ ਰਹੇ ਸਵ.ਸਰਦਾਰ ਗੁਰਦਿੱਤ ਸਿੰਘ ਖੁੰਡੇਵਾਲੇ ਦੇ ਘਰ ਪੁੱਜ ਕੇ ਉਨਾਂ ਦੇ ਪੁੱਤਰ ਹਰਦੀਪ ਸਿੰਘ ਸਮੇਤ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
ਗੁਰਦਿੱਤ ਸਿੰਘ ਖੁੰਡੇਵਾਲ ਆਜਾਦੀ ਗੁਲਾਟੀ ਰਹੇ ਹਨ ਤੇ ਉਨਾਂ ਨੇ ਸਵ.ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਲ ਅੱਠ ਸਾਲ ਜੇਲ ਕੱਟੀ ਹੈ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਉਨਾਂ ਨੂੰ ਤਾਂਬ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਸੀ ਉਹ ਪੰਜਾਬ ਪ੍ਰਦੇਸ਼ ਫਰੀਡਮ ਫਾਈਟਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਸਨ।ਇਸ ਦੌਰਾਨ ਬਰਿੰਦਰ ਢਿੱਲੋਂ ਨੇ ਇਨਾਂ ਦੋਵੇਂ ਪਰਿਵਾਰਾਂ ਦੇ ਨਾਲ ਗੱਲਾਬਾਤਾਂ ਕਰਦਿਆਂ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਲਈ ਕੀਤੇ ਗਏ ਸੰਘਰਸ਼ ਦੀ ਜਾਣਕਾਰੀ ਲਈ ਤੇ ਕਿਹਾ ਕਿ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਣ ਵਾਲੇ ਅਜਿਹੇ ਪਰਿਵਾਰ ਸਾਹਮਣੇ ਆਉਣੇ ਚਾਹੀਦੇ ਹਨ।ਇਸ ਮੋਕੇ ਤੇ ਨਗਰ ਕੋਸਲ ਪ੍ਰਧਾਨ ਸੰਜੇ ਵਰਮਾ,ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ,ਕੌਸਲਰ ਚਰਨਜੀਤ ਸਿੰਘ ਚੰਨੀ,ਕੌਸਲਰ ਸਰਬਜੀਤ ਸਿੰਘ ਸੈਣੀ,ਕੌਸਲਰ ਰੇਖਾ ਰਾਣੀ,ਕੌਸਲਰ ਨੀਰੂ ਗੁਪਤਾ,ਕੌਸਲਰ ਗੁਰਮੀਤ ਰਿੰਕੂ,ਦਕਸ਼ ਕੱਕੜ,ਪੂਨੀਤ,ਵਿਜੈ,ਬਲਵਿੰਦਰ ਸਿੰਘ ਲਾਡੀ,ਰਵੀ ਚੋਧਰੀ,ਪ੍ਰਵੇਜ ਸੋਨੀ,ਗੁਰਵਿੰਦਰ ਬਾਵਾ ਆਦਿ ਹਾਜਰ ਸਨ।