ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ 12 ਅਕਤੂਬਰ 2021- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਰਤੀ ਕਿਸਾਨ ਮੋਰਚਾ ਰੋਪੜ ਵਲੋਂ ਬਲਾਕ ਰੋਪੜ ਦੇ ਵੱਖ ਵੱਖ ਪਿੰਡਾਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਜਿਸਦੇ ਤਹਿਤ ਪਿੰਡ ਘਨੌਲਾ,ਸੈਣੀਮਾਜਰਾ ਢੱਕੀ, ਸੈਣੀਮਾਜਰਾ ਜੱਟ ਪੱਤੀ, ਬਿੱਕੋਂ, ਲੋਹਗੜ੍ਹ ਫਿੱਡੇ, ਅਕਬਰਪੁਰ ਮਗਰੋੜ ਸਰਾੜੀ, ਪਡ਼੍ਹੀ, ਖੇੜੀ, ਮਾਣਕਮਾਜਰਾ, ਕੋਟਲਾ ਟੱਪਰੀਆਂ, ਫਤਿਹਪੁਰ ਭੰਗਾਲਾ, ਸੰਤੋਖਗੜ੍ਹ ਟੱਪਰੀਆਂ, ਗੰਧੋਂ ਕਲਾ ਅਤੇ ਹੋਰ ਵੱਖ ਵੱਖ ਪਿੰਡਾਂ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਯੂ ਪੀ ਦੇ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਅਤੇ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ। ਜਿਕਰਯੋਗ ਹੈ ਕਿ ਯੂਪੀ ਵਿਚ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਉੱਤੇ ਗੱਡੀ ਚੜ੍ਹਾ ਕੇ ਕਿਸਾਨਾਂ ਅਤੇ ਇੱਕ ਪੱਤਰਕਾਰ ਦਾ ਕਤਲ ਕਰ ਦਿੱਤਾ ਸੀ।ਇਸ ਮੌਕੇ ਕਿਸਾਨ ਆਗੂਆਂ ਨੇ ਲੋਕਾਂ ਵੱਧ ਤੋਂ ਵੱਧ ਅੰਦੋਲਨ ਨਾਲ ਜੁੜਨ ਅਤੇ ਵੱਧ ਤੋਂ ਵੱਧ ਜਥੇ ਦਿੱਲੀ ਭੇਜਣ ਦੀ ਅਪੀਲ ਕੀਤੀ ।