ਦੁਸ਼ਹਿਰੇ ਵਾਲੇ ਦਿਨ ਸਵੇਰੇ ਹੀ ਪਟਿਆਲਾ ਦੇ ਬੱਸ ਅੱਡੇ ਦੀ ਚੈਕਿੰਗ ਲਈ ਪਹੁੰਚੇ ਰਾਜਾ ਵੜਿੰਗ, ਵੇਖੋ ਤਸਵੀਰਾਂ
ਜਗਤਾਰ ਸਿੰਘ
ਪਟਿਆਲਾ, 15 ਅਕਤੂਬਰ, 2021: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੁਸ਼ਹਿਰੇ ਵਾਲੇ ਦਿਨ ਸਵੇਰੇ ਹੀ ਪਟਿਆਲਾ ਦੇ ਬੱਸ ਸਟੈਂਡ ਦਾ ਦੌਰਾ ਕੀਤਾ ਤੇ ਇਥੇ ਚੈਕਿੰਗ ਕੀਤੀ।
ਇਸ ਦੌਰਾਨ ਉਹਨਾਂ ਨੇ ਮੁਸਾਫਰਾਂ ਨਾਲ ਗੱਲਬਾਤ ਕਰ ਕੇ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਮੰਤਰੀ ਨੇ ਪਾਖਾਨਿਆਂ ਦੀ ਚੈਕਿੰਗ ਵੀ ਕੀਤੀ ਤੇ ਐਨਕੁਆਇਰੀ ਕਾਉਂਟਰ ’ਤੇ ਵੀ ਜਾਣਕਾਰੀ ਹਾਸਲ ਕੀਤੀ।
ਉਹਨਾਂ ਨੇ ਇਸ ਮੌਕੇ ਬੱਸ ਅੱਡੇ ’ਤੇ ਬਣੀ ਟੀ ਸਟਾਲ ’ਤੇ ਚਾਹ ਵੀ ਲੁਤਫ ਵੀ ਲਿਆ।
ਇਸ ਤੋਂ ਪਹਿਲਾਂ ਉਹ ਸਵੇਰੇ ਪੀ ਆਰ ਟੀ ਸੀ ਡਿਪੂ ਪਹੁੰਚੇ ਰਾਜਾ ਵੜਿੰਗ ਪਹੁੰਚੇ ਸਨ, ਜਿਥੇ ਉਹਨਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੁੰ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ਼ ਜਿਹੇ ਜਨਤਕ ਅਦਾਰਿਆਂ ਨੁੰ ਕਾਮਯਾਬ ਕਰਨ ਵਿਚ ਉਹਨਾਂ ਦੇ ਭਰਪੂਰ ਸਹਿਯੋਗ ਦੀ ਮੰਗ ਕੀਤੀ।