← ਪਿਛੇ ਪਰਤੋ
ਮੁਹਾਲੀ : ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਦੀ ਆਬਕਾਰੀ ਇੰਸਪੈਕਟਰ ਪਤਨੀ ਨੇ ਮਾਰੀ 20 ਲੱਖ ਦੀ ਠੱਗੀ, ਕੇਸ ਦਰਜ ਮੁਹਾਲੀ, 15 ਅਕਤੂਬਰ, 2021: ਬੰਗਾ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਮੋਹਣ ਲਾਲ ਦੀ ਆਬਕਾਰੀ ਇੰਸਪੈਕਟਰ ਲੱਗੀ ਪਤਨੀ ਖਿਲਾਫ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੁਤਾਬਕ ਆਬਕਾਰੀ ਇੰਸਪੈਕਟਰ ਸੰਤੋਸ਼ ਰਾਣੀ ਨੇ ਆਪਣੀ ਪਹਿਲਾਂ ਹੀ ਵੇਚੀ ਜਾਇਦਾਦ ਨੂੰ ਫਤਿਹਗੜ੍ਹ ਸਾਹਿਬ ਦੇ ਚੁੰਨੀ ਖੁਰਦ ਨਿਵਾਸੀ ਜਗਜੀਤ ਸਿੰਘ ਨੂੰ ਵੇਚਣ ਦੇ ਨਾਂ ’ਤੇ 20 ਲੱਖ ਰੁਪਏ ਪੇਸ਼ਗੀ ਰਕਮ ਲੈ ਲਈ। ਇਹ ਪੈਸਾ ਰਾਦੀ ਦੀ ਖਾਪੁਰ ਪਿੰਡ ਵਿਚ ਇਕ ਏਕੜ 600 ਗਜ ਥਾਂ ਦੇ 80 ਲੱਖ ਵਿਚ ਹੋਏ ਸੌਦੇ ਦੀ ਪੇਸ਼ਗੀ ਵਜੋਂ ਲਿਆ ਗਿਆ। ਜਦੋਂ ਖਰੀਦਦਾਰ ਜਾਇਦਾਦ ਵੇਚਣ ਗਿਆ ਤਾਂ ਉਸਨੇ ਵੇਖਿਆ ਕਿ ਉਥੇ ਤਾਂ ਫਲੈਟ ਬਣ ਰਹੇ ਹਨ। ਉਸਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਸੰਤੋਸ਼ ਰਾਣੀ ਇਹ ਜਾਇਦਾਦ ਪਹਿਲਾਂ ਹੀ 41.6 ਲੱਖ ਰੁਪਏ ਵਿਚ ਕਿਸੇ ਹੋਰ ਨੂੰ ਵੇਚ ਚੁੱਕੀ ਹੈ। ਜਦੋਂ ਉਸਨੇ ਪੈਸਾ ਵਾਪਸ ਮੰਗਿਆ ਤਾਂ ਸ਼ੁਰੂ ਵਿਚ ਤਾਂ ਰਾਣੀ ਸਹਿਮਤ ਹੋ ਗਈ ਪਰ ਬਾਅਦ ਵਿਚ ਮੁਕਰ ਗਈ। ਖਰੀਦਦਾਰ ਨੇ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤ ਦਿੱਤੀ ਜਿਸਦੀ ਪੜਤਾਲ ਇਕ ਡੀ ਐਸ ਪੀ ਰੈਂਕ ਦੇ ਅਫਸਰ ਵੱਲੋਂ ਕੀਤੀ ਗਈ। ਇਸ ਮਗਰੋਂ ਅਫਸਰ ਦੀ ਰਿਪੋਰਟ ਤੇ ਕਾਨੁੰਨੀ ਰਾਇ ਲੈਣ ਮਗਰੋਂ ਰਾਣੀ ਦੇ ਖਿਲਾਫ ਧਾਰਾ 406 ਅਤੇ 420 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ।
Total Responses : 942