← ਪਿਛੇ ਪਰਤੋ
ਸਿੰਘੁ ਬਾਰਡਰ 'ਤੇ ਫੈਲੀ ਸਨਸਨੀ - ਅਣਪਛਾਤੇ ਬੰਦੇ ਦੇ ਹੱਥ ਵੱਢ ਕੇ ਲਾਸ਼ ਸਟੇਜ ਨੇੜੇ ਲਟਕਾਈ ਰਵੀ ਜੱਖੂ ਸਿੰਘੂ ਬਾਰਡਰ, 15 ਅਕਤੂਬਰ, 2021: ਸਿੰਘੁ ਬਾਰਡਰ ’ਤੇ ਅੱਜ ਸਵੇਰੇ 5 ਦੇ ਕਰੀਬ ਵਾਪਰੀ ਘਟਨਾ ਵਿਚ ਇਕ ਵਿਅਕਤੀ ਦੇ ਹੱਥ ਵੱਢ ਕੇ ਉਸਦੀ ਲਾਸ਼ ਮੁੱਖ ਸਟੇਜ ਦੇ ਕੋਲ ਲਟਕਾ ਦਿੱਤੀ ਗਈ। ਘਟਨਾ ਦੀ ਸੁਚਨਾ ਤੁਰੰਤ ਪੁਲਿਸ ਨੁੰ ਮਿਲੀ ਤਾਂ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚ ਗਈ। ਵਿਅਕਤੀ ਕੌਣ ਹੈ ਜਿਸਦਾ ਕਤਲ ਕੀਤਾ ਗਿਆ, ਉਸਦੀ ਹਾਲੇ ਸ਼ਨਾਖ਼ਤ ਨਹੀਂ ਹੋ ਸਕੀ ਤੇ ਨਾ ਹੀ ਇਹ ਸਾਹਮਅ ਆਇਆ ਹੈ ਕਿ ਇਹ ਘਨੌਣੀ ਕਾਰਵਾਈ ਕਿਸ ਵੱਲੋਂ ਕੀਤੀ ਗਈ ਹੋ ਸਕਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 936