ਬੇਰੁਜ਼ਗਾਰ ਲਾਇਨਮੈਨਾਂ ਨੇ ਹੱਥਾਂ ਵਿੱਚ ਠੁੱਠੇ ਫੜਕੇ ਨੌਕਰੀ ਦੀ ਮੰਗੀਂ ਭੀਖ਼
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ15 ਅਕਤੂਬਰ 2021
ਬੇਰੁਜ਼ਗਾਰ ਲਾਇਨਮੈਨ ਯੂਨੀਅਨ ਮਾਨ ਦਾ ਪੱਕਾ ਧਰਨਾ 18 ਦਿਨਾਂ ਤੋਂ ਪਾਵਰਕਾਮ ਹੈਂਡ ਆਫਿਸ ਦੇ ਸਾਹਮਣੇ ਚੱਲ ਰਿਹਾ ਹੈ ਜੋ ਅੱਜ ਦੁਸ਼ਹਿਰੇ ਵਾਲੇ ਦਿਨ ਪਾਵਰਕੌਮ ਹੈੱਡ ਆਫਿਸ ਦੇ ਮੇਨ ਗੇਟ ਸਾਹਮਣੇ ਬੇਰੁਜਗਾਰ ਲਾਇਨਮੈਨਾਂ ਨੇ ਖਾਲੀ ਭਾਂਡੇ ਹੱਥ ਵਿੱਚ ਫੜ ਕੇ ਨੌਕਰੀ ਦੀ ਭੀਖ ਮੰਗੀ ਅਤੇ ਕਿਹਾ ਕਿ ਸਮੂਹ ਬੇਰੁਜ਼ਗਾਰ ਲਾਈਨਮੈਨ ਦੀਆ ਮੰਗਾ ਮੰਨੀਆਂ ਜਾਣ ।ਸੋ ਜਿਸ ਨਾਲ ਸੀ ਆਰ ਏ 295/19 ਵਿੱਚੋਂ ਰਹਿੰਦੇ ਸਾਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਹੈਂਡੀਕੈਪ ਅਤੇ ਹੋਰ ਉਮਰ 42+ ਵਾਲੇ ਸਾਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਸਿਰਫ਼ ਤਜਰਬਾ ਸਰਟੀਫਿਕੇਟ ਦੀ ਵੈਰੀਫੀਕੇਸ਼ਨ ਕਰਨ ਸਬੰਧੀ ਆਦੇਸ਼ ਕਰਾਇਮ ਬਰਾਂਚ ਨੂੰ ਦਿੱਤੇ ਹਨ ਨਾ ਕਿ ਆਰਡਰ ਦੇਣ ਉੱਪਰ ਕੋਈ ਰੋਕ ਲੱਗੀ ਹੋਈ ਹੈ।
ਇਸ ਲਈ ਇਹਨਾਂ ਸਾਥੀਆਂ ਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਸੀ ਆਰ ਏ 298/21 ਸਹਾਇਕ ਲਾਇਨਮੈਨ ਦੀਆਂ 1700 ਅਸਾਮੀਆਂ 'ਚ ਟੈਸਟ ਕੈਂਸਲ ਕਰਕੇ ਪਹਿਲਾਂ ਦੀ ਤਰ੍ਹਾਂ ਅਪ੍ਰੈਂਟਿਸ ਲਾਇਨਮੈਨ ਮੈਰਿਟ ਉੱਪਰ ਭਰਤੀ ਕੀਤੀ ਜਾਣ ਅਤੇ ਵਨਟਾਇਮ ਸੈਟਲਮੈਂਟ ਕਰਕੇ ਉਮਰ ਜਨਰਲ 42 ਸਾਲ ਅਤੇ ਐੱਸ ਸੀ, ਬੀ ਸੀ 47 ਸਾਲ ਕੀਤੀ ਜਾਵੇ ਤਾਂ ਜੋ ਰਹਿੰਦੇ ਸਾਰੇ ਨਵੇਂ ਪੁਰਾਣੇ ਸਾਥੀਆ ਨੂੰ ਰੋਜ਼ਗਾਰ ਮਿਲ ਸਕੇ 3 ਸਾਲ ਪੁਰੇ ਕਰ ਚੁੱਕੇ ਸਹਾਇਕ ਲਾਇਨ ਮੈਨ ਨੂੰ ਲਾਇਨਮੈਨ ਬਣਾਇਆ ਜਾਵੇ । ਸੋ ਉਪਰੋਕਤ ਮੰਗਾਂ ਨੂੰ ਜ਼ਲਦੀ ਤੋ ਜਲਦੀ ਪੂਰਾ ਕੀਤਾ ਜਾਵੇ ।ਜੇਕਰ ਸਾਡੀਆਂ ਮੰਗਾਂ ਅਉਣ ਵਾਲੇ ਕੁੱਝ ਦਿਨਾਂ ਵਿਚ ਪੁਰੀਆ ਨਹੀ ਕੀਤੀਆਂ ਗਈਆਂ ਤਾਂ ਸੰਗਰਸ ਹੋਰ ਤੀਖਾ ਕੀਤਾ ਜਾਵੇਗਾ।ਜਿਸ ਵਿੱਚ ਹੋਣ ਵਾਲੀ ਕੋਈ ਵੀ ਅਣਸੁਖਾਵੀਂ ਘਟਨਾ ਦੀ ਜਿੰਮੇਵਾਰੀ ਉੱਚ ਅਧਿਕਾਰੀਆਂ, ਪ੍ਰਸਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਇਥੇ ਹਾਜਰ ਸਾਥੀ ਸੁਖਪਾਲ ਮੱਲੀ ਮਨਜਿੰਦਰ ਸਰਮਾ ਹਰਦੀਪ ਧੋਲਾ ਗੁਰਦਾਸ ਬਠਿੰਡਾ ਅਮ੍ਰੀਤ ਮਾਨਸਾ ਗਗਨਦੀਪ ਸਿੰਘ ਲੈਹਰਾ ਗੁਰਿਦਰ ਸਰਮਾ ਮਨਿੰਦਰ ਮੈਹਸਮਪੁਰ ਨਿਤਨ ਸਰਮਾ ਰਾਜਪਾਲ ਮੂੱਨਕ ਆਦਿ ਸਨ